Welcome to Bibi Kaulan Ji Bhalai Kender Trust (Charitable)
ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਭ ਸੰਗਤਾਂ ਨੂੰ ਇਸ ਨਿਮਾਣੀ ਟਰੱਸਟ ਵੱਲੋਂ
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਪ੍ਰਵਾਨ ਕਰਨੀ ਜੀ ।
ਕਿਸੇ ਵਿਧਵਾ ਬੇਸਹਾਰਾ ਬੀਬੀ ਦੀ ਅਸੀਸ ਸਭ ਤੋਂ ਉੱਤਮ ਅਸੀਸ ਹੈ – “ਭਾਈ ਗੁਰਇਕਬਾਲ ਸਿੰਘ”
ਕਿਸੇ ਵਿਧਵਾ ਬੇਸਹਾਰਾ ਬੀਬੀ ਦੀ ਅਸੀਸ ਸਭ ਤੋਂ ਉੱਤਮ ਅਸੀਸ ਹੈ” ਇਹ ਅਸੀਸ ਸਭ ਤੋਂ ਉੱਤਮ ਕਿਉ ਹੈ ਅਤੇ ਇਸ ਕਥਨ ਦਾ ਮਤਲਬ ਕੀ ਹੈ? ਇਹ ਜਾਨਣ ਲਈ ਸਭ ਤੋਂ ਪਹਿਲਾਂ ਇੱਕ ਵਿਧਵਾ ਬੇਸਹਾਰਾ ਬੀਬੀ ਦੇ ਜੀਵਨ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਵਿਧਵਾ ਸ਼ਬਦ ਜਿਹਨ ਵਿੱਚ ਆਂਉਦਿਆਂ ਹੀ ਇਕ ਐਸੀ ਬੀਬੀ ਦਾ ਜੀਵਨ ਅੱਖਾਂ ਸਾਹਮਣੇ ਆਉਂਦਾ ਹੈ ਜਿਸ ਦਾ ਪਤੀ ਮਰ ਚੁੱਕਾ ਹੈ, ਬੱਚੇ ਛੋਟੇ ਹਨ ਅਤੇ ਸਹੁਰੇ ਜਾਂ ਪੇਕੇ ਪਰਿਵਾਰ ਦਾ ਆਸਰਾ ਨਾ ਮਿਲਣ ਕਰਕੇ ਜੀਵਨ ਨਿਰਬਾਹ ਦੀ ਡੋਰ ਹੱਥਾਂ ਚੋਂ ਛੁੱਟਦੀ ਨਜ਼ਰ ਆਉਂਦੀ ਹੈ ਅਤੇ ਭਵਿੱਖ ਵਿੱਚ ਹਨੇਰੇ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਆਉਂਦਾ।
ਪਤੀ ਦਾ ਸਹਾਰਾ ਨਹੀਂ, ਘਰ ਵਿੱਚ ਰੋਟੀ ਨਹੀਂ, ਬੱਚੇ ਕੀ ਖਾਣ ਅਤੇ ਸਕੂਲ ਕਿਵੇਂ ਜਾਣ ਇਹਨਾ ਸਭਨਾ ਗੱਲਾਂ ਦੇ ਜਵਾਬ ਵਿੱਚ ਉਸ ਬੀਬੀ ਦੇ ਕੋਲ ਸਿਰਫ ਵੈਰਾਗ ਦੇ ਅੱਥਰੂ ਹੀ ਬਚਦੇ ਹਨ। ਇਸ ਅਤਿ ਔਖੇ ਸਮੇ ਵਿੱਚ ਗੁਰੂ ਕਿਰਪਾ ਦੁਆਰਾ ਜੇਕਰ ਕੋਈ ਸੰਸਥਾ ਜਾਂ ਕੋਈ ਵਿਅਕਤੀ ਵਿਸ਼ੇਸ਼ ਉਸ ਬੀਬੀ ਅਤੇ ਉਸ ਦੇ ਬੱਚਿਆਂ ਦੇ ਜੀਵਨ ਨਿਰਬਾਹ ਲਈ ਰੋਜ਼ੀ ਰੋਟੀ ਦਾ ਸਹਾਰਾ ਬਣਦਾ ਹੈ ਤਾਂ ਉਸ ਵਿਧਵਾ ਬੀਬੀ ਦੇ ਦਿਲੋਂ ਵੈਰਾਗ ਵਿੱਚ ਨਿਕਲੀ ਅਸੀਸ ਪ੍ਰਮਾਤਮਾਂ ਦੇ ਦਰਵਾਜ਼ੇ ਤੱਕ ਪਹੁੰਚਦੀ ਹੈ।
ਹੜ੍ਹਾਂ ਤੋਂ ਪੀੜਤ ਇਲਾਕਿਆਂ ‘ਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਰਾਹਤ ਸਮੱਗਰੀ ਸੋਲਰ ਲਾਈਟਾਂ , ਮੱਛਰਦਾਨੀਆਂ, ਪਸ਼ੂਆਂ ਅਤੇ ਜਾਨਵਰਾਂ ਦੀ ਖੁਰਾਕ ਤੇ ਹੋਰ ਜ਼ਰੂਰੀ ਵਸਤੂਆਂ ਦੀ ਵੰਡ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਭੇਜੀਆਂ ਗਈਆਂ ।
______________
_____________
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਹੜ ਪੀੜਤਾਂ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤੋਂ ਅਰਦਾਸ ਕਰਕੇ ਸਤਵੀਂ ਖੇਪ ਰਵਾਨਾ ਕੀਤੀ ਗਈ।
____________
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਪੰਜਾਬ ਵਿੱਚ ਆਏ ਹੜਾ ਕਾਰਨ ਪਿੰਡਾ ਵਿੱਚ ਆਈਆਂ ਮੁਸੀਬਤਾਂ ਕਾਰਨ ਘਰਾ ਤੋਂ ਬੇਘਰ ਹੋਏ ਹੜ ਪੀੜਤਾਂ ਲਈ ਸੰਗਤਾਂ ਦੇ ਸਹਿਯੋਗ ਨਾਲ ਸਤਵੀਂ ਖੇਪ ਰਵਾਨਾ ਕੀਤੀ ਗਈ ।ਅੰਮ੍ਰਿਤਸਰ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਜਿੱਥੇ ਲੋਕ ਨਦੀਆਂ ਦੇ ਪਾਣੀਆਂ ਅਤੇ ਭਾਰੀ ਮੀਂਹ ਕਾਰਨ ਹੋਈ ਤਬਾਹੀ ਨਾਲ ਜੂਝ ਰਹੇ ਹਨ, ਉੱਥੇ ਹੀ ਰਾਤ ਨੂੰ ਬਿਜਲੀ ਨਾ ਹੋਣ ਕਰਕੇ ਹੋਰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਨ੍ਹਾਂ ਹਾਲਾਤਾਂ ਵਿਚ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਭੇਜੀ ਗਈ ।
ਇਸ ਵਾਰੀ ਜੋ ਰਾਹਤ ਸਮੱਗਰੀ ਭੇਜੀ ਗਈ ਹੈ,ਉਸ ਵਿੱਚ ਸੋਲਰ ਲਾਈਟਾਂ ,ਡਾਈਪਰ,ਮੱਛਰਦਾਨੀਆਂ, ਰਾਸ਼ਨ, ਦੁੱਧ ਦੇ ਪੈਕੇਟ, ਅਚਾਰ, ਮਾਚਸ, ਅਗਰਬੱਤੀਆਂ, ਮੈਡੀਕਲ ਕਿੱਟ, ਮੱਛਰ ਵਾਲੀਆਂ ਦਵਾਈਆਂ, ਪਾਣੀ ਦੇ ਡਿਸਪੋਜਲ ਪੈਕ,ਅਤੇ ਪਸ਼ੂਆਂ ਲਈ ਚੋਕਰ ਵਰਗੀਆਂ ਅਨੇਕਾਂ ਜ਼ਰੂਰੀ ਵਸਤੂਆਂ ਸ਼ਾਮਿਲ ਹਨ। ਇਹ ਸਾਰੀ ਖੇਪ ਲਗਭਗ 300 ਬੋਰੀਆਂ ਅਤੇ ਦੋ ਟਰਾਲੀਆਂ ਦੇ ਰਾਹੀਂ ਰਵਾਨਾ ਕੀਤੀ ਗਈ । ਇਹ ਰਾਹਤ ਸਮੱਗਰੀ ਟੀਮਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਭੇਜੀਆਂ ਗਈਆਂ ਹਨ। ਇਨ੍ਹਾਂ ਟੀਮਾਂ ਨੇ ਹੜ੍ਹ ਪੀੜਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦੀ ਸੇਵਾ ਕਰਨੀ ਹੈ।
ਰਾਹਤ ਸਮੱਗਰੀ ਦੇ ਨਾਲ ਨਾਲ ਮੈਡੀਕਲ ਟੀਮਾਂ ਵੀ ਰਵਾਨਾ ਕੀਤੀਆਂ ਗਈਆਂ , ਜੋ ਪਾਣੀ ਤੋਂ ਪੈਦਾਂ ਹੋ ਰਹੀਆਂ ਬੀਮਾਰੀਆਂ ਜਿਵੇਂ ਕਿ ਚਮੜੀ ਦੇ ਰੋਗ, ਬੁਖਾਰ, ਅਤੇ ਡੈੰਗੂ ਆਦਿ ਤੋਂ ਲੋਕਾਂ ਦੀ ਸਿਹਤ ਦੀ ਦੇਖਭਾਲ ਕਰਨਗੀਆਂ। ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੀ ਮੈਡੀਕਲ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਮੈਡੀਸਨ ਕਿੱਟਾਂ ਵੀ ਵੰਡੀਆਂ ਜਾਣਗੀਆਂ।ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਹੜ੍ਹ ਤੋਂ ਹੋਈ ਤਬਾਹੀ ਦੇ ਚਲਦੇ ਕਈ ਪਿੰਡਾਂ ਵਿੱਚ ਅਜੇ ਵੀ ਬਿਜਲੀ ਨਹੀਂ ਪਹੁੰਚੀ, ਜਿਸ ਕਰਕੇ ਲੋਕ ਰਾਤਾਂ ਨੂੰ ਹਨੇਰੇ ਵਿੱਚ ਗੁਜ਼ਾਰਣ ਲਈ ਮਜਬੂਰ ਹਨ।
ਉਨ੍ਹਾਂ ਦੀ ਮਦਦ ਲਈ ਜੋ ਕੁਝ ਵੀ ਕਰ ਸਕਦੇ ਹਾਂ, ਕਰ ਰਹੇ ਹਾਂ। ਇਹ ਸਾਰੀ ਰਾਹਤ ਸਮੱਗਰੀ ਅੱਜ ਹਰੀਕੇ, ਤਰਨ ਤਾਰਨ, ਫਿਰੋਜ਼ਪੁਰ, ਅਤੇ ਨਿਕਟਵਰਤੀ ਪਿੰਡਾਂ ਵੱਲ ਭੇਜੀ ਗਈ ।
ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਤਪ ਅਸਥਾਨ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਬਾਥਰੂਮ ਤਿਆਰ ਕਰਵਾਏ ਗਏ ।
________________
ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਤਪ ਅਸਥਾਨ ਤੇ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਬਾਥਰੂਮ ਤਿਆਰ ਕਰਵਾਏ ਗਏ । ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਸਥਾਨ ਤੇ ਆਉਣ ਵਾਲੀਆਂ ਸੰਗਤਾਂ ਲਈ ਤਕਰੀਬਨ 50 ਲੱਖ ਦੀ ਲਾਗਤ ਨਾਲ ਆਧੁਨਿਕ ਤਰੀਕੇ ਨਾਲ ਬਾਥਰੂਮ ਤਿਆਰ ਕੀਤੇ ਗਏ ਹਨ ਤਾਂਕਿ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਆਉਣ ਵਾਲੀਆਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ ।
ਭਾਈ ਸਾਹਿਬ ਜੀ ਨੇ ਕਿਹਾ ਕਿ ਇਸ ਸੇਵਾ ਵਿਚ ਸੰਗਤਾਂ ਤੋਂ ਇਲਾਵਾ ਭਾਈ ਜਸਬੀਰ ਸਿੰਘ ਦਿੱਲੀ ਵਾਲ਼ਿਆਂ ਦਾ ਵਿਸ਼ੇਸ਼ ਸਹਿਯੋਗ ਹੈ । ਇਹ ਤਪ ਅਸਥਾਨ ਗੁ: ਭਾਈ ਤਾਰੂ ਸਿੰਘ ਜੀ ਦੀ ਕਾਰ ਸੇਵਾ ਸ੍ਰੋ , ਗੁ, ਪ੍ਰ, ਕਮੇਟੀ ਦੀ ਆਗਿਆ ਨਾਲ ਸੰਗਤਾਂ ਦੇ ਸਹਿਯੋਗ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਚੱਲ ਰਹੀ ਹੈ ਇਹ ਸਾਰੀਆਂ ਕਾਰ ਸੇਵਾਵਾਂ ਟਰੱਸਟ ਵੱਲੋਂ ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਵਾਲਿਆਂ ਦੀ ਨਿਗਰਾਨੀ ਹੇਠ ਚੱਲ ਰਹੀਆਂ ਹਨ ।
Schools&College

Bibi Kaulan Ji Public School (Branch-1)
ਸਕੂਲ ਇੱਕ ਐਸੇ ਅਦਾਰੇ ਨਾ ਨਾਮ ਹੈ ਜਿੱਥੇ ਕਿ ਬੱਚਾ ਬਹੁਤ ਕੁਝ ਸਿੱਖਣ ਲਈ ਆਉਂਦਾ ਹੈ ਅਤੇ ਸਿੱਖ ਕੇ ਜਾਂਦਾ ਹੈ ਤਾਂ ਕਿ ਉਹ ਆਪਣੇ ਦੁਨਿਆਵੀ ਜੀਵਨ ਵਿੱਚ ਤਰੱਕੀ ਕਰਕੇ ਸਮਾਜ ਦਾ ਭਲਾ ਕਰ ਸਕੇ। ਪਰ ਜਿੱਥੇ ਦੁਨਿਆਵੀਂ ਜੀਵਨ ਦੇ ਨਾਲ-ਨਾਲ ਅਧਿਆਤਮਕ ਜੀਵਨ ਨੂੰ ਵੀ ਉੱਚਾ ਚੁੱਕਣ ਦੀ ਸੇਧ ਦਿੱਤੀ ਜਾਂਦੀ ਹੋਵੇ। ਉਹ ਅਦਾਰਾ ਇਕੱਲਾ ਇੱਕ ਸਕੂਲ ਨਾ ਹੋ ਕੇ ਐਸੇ ਧਾਰਮਿਕ ਅਸਥਾਨ ਦਾ ਰੂਪ ਵੀ ਲੈ ਲੈਂਦਾ ਹੈ ਜਿੱਥੇ ਕਿ ਬੱਚਾ ਦੁਨਿਆਵੀਂ ਅਤੇ ਅਧਿਅਤਾਮਕ ਦੋਹਾਂ ਤਰ੍ਹਾਂ ਦੇ ਜੀਵਨ ਨੂੰ ਸੁਚੱਜਾ ਅਤੇ ਸੋਹਣਾ ਬਣਾ ਕੇ ਨਿਕਲਦਾ ਹੈ ।

Bibi Kaulan Ji Sr. Sec. Public School (Branch-2)
ਗੁਰੁ ਸਾਹਿਬ ਜੀ ਦੀ ਅਸੀਸ ਸਦਕਾ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਰੂਪ ਵਿੱਚ ਦਾਸਾਂ ਕੋਲੋਂ ਗੁਰੂ ਸਾਹਿਬ ਇਕ ਐਸੇ ਅਦਾਰੇ ਦੀ ਹੀ ਸੇਵਾ ਲੈ ਰਹੇ ਹਨ ਜਿੱਥੇ ਆਪ ਜੀ ਦਾ ਬੱਚਾ ਯੋਗ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਸਦਕਾ ਘੱਟ ਫੀਸ ਤੇ ਵੀ ਮਿਆਰੀ ਵਿੱਦਿਆ ਤਾਂ ਹਾਸਿਲ ਕਰੇਗਾ ਹੀ, ਨਾਲ-ਨਾਲ ਸਾਨੂੰ ਆਸ ਹੈ ਕਿ ਇੱਥੋਂ ਦੇ ਧਾਰਮਿਕ ਅਤੇ ਅਨੁਸ਼ਾਸ਼ਿਤ ਮਾਹੌਲ ਵਿੱਚ ਅਨੁਸ਼ਾਸ਼ਨ , ਇਮਾਨਦਾਰੀ ਅਤੇ ਨੇਕ ਨੀਅਤੀ ਵਾਲੇ ਮਹਾਨ ਗੁਣ ਆਪਣੇ ਆਪ ਹੀ ਆ ਜਾਣਗੇ । ਜਿਸ ਸਦਕਾ ਉਹ ਅਸਲੀ ਤੌਰ ਤੇ ਆਪਣੇ ਜੀਵਨ ਨੂੰ ਉੱਚਾ ਚੁੱਕ ਸਕੇਗਾ ।

Data Bandhi Chhod Public School (Branch-3)
ਮਾਤਾ ਪਿਤਾ ਦੀ ਨਿੱਘੀ ਗੋਦੀ ਵਿੱਚੋਂ ਨਿਕਲ ਕੇ ਬੱਚਿਆਂ ਲਈ ਸਕੂਲ ਹੀ ਐਸਾ ਅਦਾਰਾ ਹੈ ਜਿੱਥੇ ਉਹਨਾਂ ਦਾ ਜੀਵਨ ਘੜਿਆ ਜਾਂਦਾ ਹੈ ਅਤੇ ਜੀਵਨ ਬਣਦਾ ਹੈ। ਦਾਤਾ ਬੰਧੀ ਛੋੜ ਪਬਲਿਕ ਸਕੂਲ (ਤੀਸਰੀ ਬ੍ਰਾਂਚ) ਵਿੱਚ ਬੱਚੇ ਅਤਿ ਆਧੁਨਿਕ ਤਰੀਕੇ ਨਾਲ ਦੁਨਿਆਵੀ ਵਿੱਦਿਆ ਵੀ ਪ੍ਰਾਪਤ ਕਰ ਰਹੇ ਹਨ ਅਤੇ ਜੀਵਨ ਨੂੰ ਸਹੀ ਰਸਤੇ ਤੇ ਪਾਉਣ ਵਾਲੀ ਅਧਿਆਤਮਿਕ ਖੁਰਾਕ ਵੀ ਲੈ ਰਹੇ ਹਨ । “ਗੁਰੂ ਸਾਹਿਬ ਜੀ ਅੱਗੇ ਅਰਦਾਸ ਹੈ ਕਿ ਇਸ ਸਕੂਲ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਨਿਕਲੇ ਬੱਚੇ ਪੜ੍ਹਾਈ, ਖੇਡਾਂ ਅਤੇ ਅਧਿਆਤਮਿਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ।

Bibi Kaulan Ji Degree College
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਸ੍ਰੀ ਅੰਮ੍ਰਿਤਸਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਕੋਟੀ ਦੀ ਵਿੱਦਿਆ ਨੂੰ ਲੋੜਵੰਦ ਬੱਚੀਆਂ ਤੱਕ ਪਹੁੰਚਾਉਣ ਲਈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਚੁੱਕਣ ਲਈ: “ਇੱਕ ਬੇਟੀ ਪੜ੍ਹਾਉ ਇਕ ਕੁੱਲ ਪੜ੍ਹਾਉ” ਦੇ ਮੰਤਵ ਨਾਲ 11 ਜੂਨ 2018 ਨੂੰ ਬੀਬੀ ਕੌਲਾਂ ਜੀ ਡਿਗਰੀ ਕਾਲਜ ਫਾਰ ਵੂਮੈਨ ਸ਼ੁਰੂ ਕੀਤਾ ਗਿਆ, ਜੋ ਕਿ ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ। ਇਹ ਸਾਰੀਆਂ ਸੇਵਾਵਾਂ ਗੁਰਮਤਿ ਦੇ ਦਾਇਰੇ ਦੇ ਅੰਦਰ ਸੁਚੱਜੇ ਢੰਗ ਨਾਲ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਹਨ।
ਟਰੱਸਟ ਹੇਠ ਚੱਲ ਰਹੀਆਂ 2 ਸਰਾਵਾਂ
Bibi Kaulan Ji Sangat Niwas (Sran)
________________
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਸ਼ਨ-ਦੀਦਾਰੇ ਕਰਨ ਲਈ ਬਾਹਰੋਂ ਆਈਆਂ ਸੰਗਤਾਂ ਦੇ ਰਹਿਣ ਵਾਸਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਜੀ ਦੇ ਨਜ਼ਦੀਕ ਬੀਬੀ ਕੌਲਾਂ ਜੀ ਸੰਗਤ ਨਿਵਾਸ (ਸਰ੍ਹਾਂ) ਸਥਿਤ ਹੈ। ਜਿਸ ਵਿੱਚ 22 ਏ.ਸੀ ਕਮਰੇ 3 ਵੱਡੇ ਏ.ਸੀ ਹਾਲ ਹਨ । ਹਰ ਕਮਰੇ ਵਿੱਚ ਅਟੈਚਡ ਬਾਥਰੂਮ (ਸਰਦੀਆਂ ਵਿੱਚ ਗਰਮ ਪਾਣੀ ਦੀ ਸਹੂਲਤ) , ਡਬਲ ਬੈੱਡ, ਡਰੈਸਿੰਗ ਟੇਬਲ ਅਤੇ ਅਲਮਾਰੀ ਦੀ ਸਹੂਲਤ।
ਹਰ ਕਮਰੇ ਵਿੱਚ ਟੀ.ਵੀ. ਲੱਗੇ ਹਨ ਜਿਸ ਵਿੱਚ ਕੇਵਲ ਸ੍ਰੀ ਦਰਬਾਰ ਸਾਹਿਬ ਜੀ ਤੋਂ ਲਾਈਵ ਕੀਰਤਨ ਅਤੇ ਧਾਰਮਿਕ ਪ੍ਰੋਗਰਾਮ ਦੇਖਣ ਦੀ ਸਹੂਲਤ ਹੈ । ਹਰ ਕਮਰੇ ਵਿੱਚ ਇੰਟਰਕੋਮ ਟੈਲੀਫੋਨ ਦੀ ਸਹੂਲਤ ਹੈ। ਹਰ ਮੰਜ਼ਿਲ ਤੇ ਫਿਲਟਰ ਵਾਲੇ ਪਾਣੀ ਦੀ ਸਹੂਲਤ ਹੈ ।ਲਿਫਟ ਦੀ ਸਹੂਲਤ, ਫ੍ਰੀ ਜੋੜੇ ਪਾਲਿਸ਼ ਕਰਨ ਦੀ ਸੁਵਿਧਾ, ਸਾਫ ਸੁਥਰੀ ਕੰਟੀਨ (ਨੌਰਮਲ ਰੇਟ ‘ਤੇ) ਕਮਰੇ ਵਿੱਚ ਹੀ ਸਰਵਿਸ ਦਿੱਤੀ ਜਾਂਦੀ ਹੈ ।
ਕਿਸੇ ਵੀ ਜਗ੍ਹਾ ਤੋਂ ਕੋਈ ਵੀ ਵਿਆਕਤੀ 098765-25811 ਤੇ ਫੋਨ ਕਰ ਕੇ ਵੀ ਕਮਰਾ ਬੁੱਕ ਕਰਵਾ ਸਕਦਾ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਗਤ ਨਿਵਾਸ ਵਿੱਚ ਉੱਪਰ ਲਿਖੀਆਂ ਗਈਆਂ ਸਾਰੀਆਂ ਸਹੂਲਤਾਂ ਹਨ ਪਰ ਕੋਈ ਬਿਜ਼ਨਸ ਨਹੀਂ ਹੈ ਸਿਰਫ ਇੱਕ ਚਾਉ ਹੈ ਕਿ ਸੰਗਤਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ‘ਤੇ ਆ ਕੇ ਗੁਰਬਾਣੀ ਰਸ ਲੈਣ ਅਤੇ ਉਨ੍ਹਾਂ ਦੀ ਸੇਵਾ ਸੰਸਥਾ ਕੋਲੋਂ ਹੋ ਸਕੇ ।
ਸਰ੍ਹਾਂ ਵਿਚ ਕਮਰੇ ਦੀ ਬੁਕਿੰਗ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ।ਸੰਚਾਲਕ :ਭਾਈ ਪ੍ਰਿਤਪਾਲ ਸਿੰਘ ਜੀ (ਮੋਬ :098765-25811)
Baba Kundan Singh Ji Sangat Niwas Sran
______________
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ 200 ਕਮਰਿਆਂ ਦੀ ਨਵੀਂ ਸਰਾਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਚੱਲ ਰਹੀ ਹੈ ।
ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਈਆਂ ਸੰਗਤਾਂ ਲਈ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 200 ਏ.ਸੀ ਕਮਰਿਆਂ ਦੀ ਨਵੀਂ ਸਰਾਂ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਚੱਲ ਰਹੀ ਹੈ ।
ਭਾਈ ਸਾਹਿਬ ਜੀ ਵਲੋਂ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਜੋ ਕਿ 1700 ਗਜ ਜਿਸ ਵਿਚ 200 ਏ.ਸੀ ਕਮਰਿਆਂ ਤੋਂ ਇਲਾਵਾ ਸੰਗਤਾਂ ਦੇ ਜਪ-ਤਪ ਲਈ ਵਿਸ਼ੇਸ਼ ਕਮਰੇ ਵੀ ਤਿਆਰ ਕੀਤੇ ਗਏ ਹਨ । ਇਸ ਤੋਂ ਇਲਾਵਾ ਫੁੱਲਾਂ ਬੂਟਿਆਂ ਨਾਲ ਸ਼ੁਸ਼ੋਬਿਤ ਪਾਰਕ, ਕਾਰ ਅਤੇ ਹੋਰ ਗੱਡੀਆਂ ਲਈ ਪਾਰਕਿੰਗ ਦੀ ਵੀ ਸੁਵਿਧਾ ਹੈ ।
ਇਸ ਸਰਾਂ ਦੀ ਦੇਖ ਰੇਖ ਭਾਈ ਅਮਰਜੀਤ ਸਿੰਘ ਸਿਲਕੀ ਅਤੇ ਓਹਨਾ ਦੇ ਸਹਿਯੋਗੀਆਂ ਨੂੰ ਸੌਂਪੀ ਗਈ ਹੈ ।
ਨਜ਼ਦੀਕ ਸੂਰਜ ਐਵੀਨਿਊ ਤਰਨ ਤਾਰਨ ਰੋਡ, ਗੁ: ਸ਼ਹੀਦਾਂ ਸਾਹਿਬ ਚਾਟੀਵਿੰਡ ਗੇਟ ਤੋਂ ਸਿਰਫ ਪੈਦਲ 5 ਮਿੰਟ ਦਾ ਰਸਤਾ
ਸੰਚਾਲਕ : ਭਾਈ ਅਮਰਜੀਤ ਸਿੰਘ ਜੀ ਸਿਲਕੀ ਅਤੇ ਸਹਿਯੋਗੀ ਸੰਪਰਕ : 9876525835-32