ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ (ਸਰ੍ਹਾਂ)

____________________

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਲਈ  ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰ੍ਹਾਂ ਨੇੜੇ ਨਾਮਧਾਰੀ ਕੰਡਾ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ I

ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰ੍ਹਾਂ  ਗੁ: ਧੰਨ ਧੰਨ ਬਾਬਾ ਦੀਪ ਸਿੰਘ ਜੀ (ਸ਼ਹੀਦ ਗੰਜ ਸਾਹਿਬ) ਤੋਂ 5 ਮਿੰਟ ਦਾ ਪੈਦਲ ਰਸਤੇ ਤੇ ਸਥਿਤ ਹੈ I ਸੰਗਤਾਂ ਦੀ ਸਹੂਲਤ ਲਈ ਹਰ ਕਮਰੇ ਵਿੱਚ ਡਬਲ ਬੈਡ ਨਾਲ ਇਕ ਸਿੰਗਲ ਬੈਡ  ਹਨ I ਹਰ ਕਮਰੇ ਵਿੱਚ ਏ.ਸੀ., ਗੀਜ਼ਰ, ਫਰਿਜ ਅਤੇ ਐਲ.ਈ.ਡੀ. tv ਵੀ ਲਗਾਏ ਗਏ ਹਨ ਜਿਸ ਵਿੱਚ 24 ਘੰਟੇ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰ ਸਕਦੀਆਂ ਹਨ I  ਸੰਗਤਾਂ ਦੀ ਸਹੂਲਤ ਲਈ ਇੰਟਰਕਾੱਮ ਅਤੇ ਬਹੁਤ ਹੀ ਸਾਫ ਸੁਥਰੀ ਕੰਟੀਨ ਵੀ ਉਪਲਬਧ ਹੈ I

ਸਰ੍ਹਾਂ ਵਿੱਚ ਸੁੰਦਰ ਪਾਰਕ ਅਤੇ ਬੱਚਿਆਂ ਦੇ ਖੇਡਣ ਲਈ  ਝੂਲੇ ਲਗਾਏ ਗਏ ਹਨ I ਇਸ ਤੋਂ ਇਲਾਵਾ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ, ਗੱਡੀਆਂ ਲਈ ਪਾਰਕਿੰਗ ਵੀ ਉਪਲਬਧ ਹੈ I ਇਸ ਸਰ੍ਹਾਂ ਦੀ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਭਾਈ ਅਮਰਜੀਤ ਸਿੰਘ ਸਿਲਕੀ ਵੀਰ ਜੀ ਦੀ ਝੋਲੀ ਪਾਈ ਗਈ ਹੈ I ਆਪ ਜੀ ਇਸ ਫੋਨ ਨੰ: 9876525835 /32 ਤੇ ਰੋਜਾਨਾ 12  ਤੋਂ 2 ਵਜੇ ਤੱਕ ਕਮਰਾ ਬੁਕਿੰਗ ਕਰਵਾ ਸਕਦੇ ਹੋ ਜੀ I

Gallery

🌐 Language / ਭਾਸ਼ਾ

ਭਾਸ਼ਾ ਚੁਣੋ / Select Language

ਜੀ ਆਇਆਂ ਨੂੰ! ਕਿਰਪਾ ਕਰਕੇ ਆਪਣੀ ਪਸੰਦੀਦਾ ਭਾਸ਼ਾ ਚੁਣੋ

Welcome! Please select your preferred language for website