ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) 

____________

 

header

ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਭ ਸੰਗਤਾਂ ਨੂੰ ਇਸ ਨਿਮਾਣੀ ਟਰੱਸਟ ਵੱਲੋਂ

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਪ੍ਰਵਾਨ ਕਰਨੀ ਜੀ ।

ਕਿਸੇ ਵਿਧਵਾ ਬੇਸਹਾਰਾ ਬੀਬੀ ਦੀ ਅਸੀਸ ਸਭ ਤੋਂ ਉੱਤਮ ਅਸੀਸ ਹੈ – “ਭਾਈ ਗੁਰਇਕਬਾਲ ਸਿੰਘ”

ਕਿਸੇ ਵਿਧਵਾ ਬੇਸਹਾਰਾ ਬੀਬੀ ਦੀ ਅਸੀਸ ਸਭ ਤੋਂ ਉੱਤਮ ਅਸੀਸ ਹੈ” ਇਹ ਅਸੀਸ ਸਭ ਤੋਂ ਉੱਤਮ ਕਿਉ ਹੈ ਅਤੇ ਇਸ ਕਥਨ ਦਾ ਮਤਲਬ ਕੀ ਹੈ? ਇਹ ਜਾਨਣ ਲਈ ਸਭ ਤੋਂ ਪਹਿਲਾਂ ਇੱਕ ਵਿਧਵਾ ਬੇਸਹਾਰਾ ਬੀਬੀ ਦੇ ਜੀਵਨ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਵਿਧਵਾ ਸ਼ਬਦ ਜਿਹਨ ਵਿੱਚ ਆਂਉਦਿਆਂ ਹੀ ਇਕ ਐਸੀ ਬੀਬੀ ਦਾ ਜੀਵਨ ਅੱਖਾਂ ਸਾਹਮਣੇ ਆਉਂਦਾ ਹੈ ਜਿਸ ਦਾ ਪਤੀ ਮਰ ਚੁੱਕਾ ਹੈ, ਬੱਚੇ ਛੋਟੇ ਹਨ ਅਤੇ ਸਹੁਰੇ ਜਾਂ ਪੇਕੇ ਪਰਿਵਾਰ ਦਾ ਆਸਰਾ ਨਾ ਮਿਲਣ ਕਰਕੇ ਜੀਵਨ ਨਿਰਬਾਹ ਦੀ ਡੋਰ ਹੱਥਾਂ ਚੋਂ ਛੁੱਟਦੀ ਨਜ਼ਰ ਆਉਂਦੀ ਹੈ ਅਤੇ ਭਵਿੱਖ ਵਿੱਚ ਹਨੇਰੇ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਆਉਂਦਾ।

ਪਤੀ ਦਾ ਸਹਾਰਾ ਨਹੀਂ, ਘਰ ਵਿੱਚ ਰੋਟੀ ਨਹੀਂ, ਬੱਚੇ ਕੀ ਖਾਣ ਅਤੇ ਸਕੂਲ ਕਿਵੇਂ ਜਾਣ ਇਹਨਾ ਸਭਨਾ ਗੱਲਾਂ ਦੇ ਜਵਾਬ ਵਿੱਚ ਉਸ ਬੀਬੀ ਦੇ ਕੋਲ ਸਿਰਫ ਵੈਰਾਗ ਦੇ ਅੱਥਰੂ ਹੀ ਬਚਦੇ ਹਨ। ਇਸ ਅਤਿ ਔਖੇ ਸਮੇ ਵਿੱਚ ਗੁਰੂ ਕਿਰਪਾ ਦੁਆਰਾ ਜੇਕਰ ਕੋਈ ਸੰਸਥਾ ਜਾਂ ਕੋਈ ਵਿਅਕਤੀ ਵਿਸ਼ੇਸ਼ ਉਸ ਬੀਬੀ ਅਤੇ ਉਸ ਦੇ ਬੱਚਿਆਂ ਦੇ ਜੀਵਨ ਨਿਰਬਾਹ ਲਈ ਰੋਜ਼ੀ ਰੋਟੀ ਦਾ ਸਹਾਰਾ ਬਣਦਾ ਹੈ ਤਾਂ ਉਸ ਵਿਧਵਾ ਬੀਬੀ ਦੇ ਦਿਲੋਂ ਵੈਰਾਗ ਵਿੱਚ ਨਿਕਲੀ ਅਸੀਸ ਪ੍ਰਮਾਤਮਾਂ ਦੇ ਦਰਵਾਜ਼ੇ ਤੱਕ ਪਹੁੰਚਦੀ ਹੈ।

    Upcoming Smagam

Schools&College

Bibi Kaulan Ji Public School (Branch-1)

ਸਕੂਲ ਇੱਕ ਐਸੇ ਅਦਾਰੇ ਨਾ ਨਾਮ ਹੈ ਜਿੱਥੇ ਕਿ ਬੱਚਾ ਬਹੁਤ ਕੁਝ ਸਿੱਖਣ ਲਈ ਆਉਂਦਾ ਹੈ ਅਤੇ ਸਿੱਖ ਕੇ ਜਾਂਦਾ ਹੈ ਤਾਂ ਕਿ ਉਹ ਆਪਣੇ ਦੁਨਿਆਵੀ ਜੀਵਨ ਵਿੱਚ ਤਰੱਕੀ ਕਰਕੇ ਸਮਾਜ ਦਾ ਭਲਾ ਕਰ ਸਕੇ। ਪਰ ਜਿੱਥੇ ਦੁਨਿਆਵੀਂ ਜੀਵਨ ਦੇ ਨਾਲ-ਨਾਲ ਅਧਿਆਤਮਕ ਜੀਵਨ ਨੂੰ ਵੀ ਉੱਚਾ ਚੁੱਕਣ ਦੀ ਸੇਧ ਦਿੱਤੀ ਜਾਂਦੀ ਹੋਵੇ। ਉਹ ਅਦਾਰਾ ਇਕੱਲਾ ਇੱਕ ਸਕੂਲ ਨਾ ਹੋ ਕੇ ਐਸੇ ਧਾਰਮਿਕ ਅਸਥਾਨ ਦਾ ਰੂਪ ਵੀ ਲੈ ਲੈਂਦਾ ਹੈ ਜਿੱਥੇ ਕਿ ਬੱਚਾ ਦੁਨਿਆਵੀਂ ਅਤੇ ਅਧਿਅਤਾਮਕ ਦੋਹਾਂ ਤਰ੍ਹਾਂ ਦੇ ਜੀਵਨ ਨੂੰ ਸੁਚੱਜਾ ਅਤੇ ਸੋਹਣਾ ਬਣਾ ਕੇ ਨਿਕਲਦਾ ਹੈ ।

Bibi Kaulan Ji Sr. Sec. Public School (Branch-2)

ਗੁਰੁ ਸਾਹਿਬ ਜੀ ਦੀ ਅਸੀਸ ਸਦਕਾ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਰੂਪ ਵਿੱਚ ਦਾਸਾਂ ਕੋਲੋਂ ਗੁਰੂ ਸਾਹਿਬ ਇਕ ਐਸੇ ਅਦਾਰੇ ਦੀ ਹੀ ਸੇਵਾ ਲੈ ਰਹੇ ਹਨ ਜਿੱਥੇ ਆਪ ਜੀ ਦਾ ਬੱਚਾ ਯੋਗ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਸਦਕਾ ਘੱਟ ਫੀਸ ਤੇ ਵੀ ਮਿਆਰੀ ਵਿੱਦਿਆ ਤਾਂ ਹਾਸਿਲ ਕਰੇਗਾ ਹੀ, ਨਾਲ-ਨਾਲ ਸਾਨੂੰ ਆਸ ਹੈ ਕਿ ਇੱਥੋਂ ਦੇ ਧਾਰਮਿਕ ਅਤੇ ਅਨੁਸ਼ਾਸ਼ਿਤ ਮਾਹੌਲ ਵਿੱਚ ਅਨੁਸ਼ਾਸ਼ਨ , ਇਮਾਨਦਾਰੀ ਅਤੇ ਨੇਕ ਨੀਅਤੀ ਵਾਲੇ ਮਹਾਨ ਗੁਣ ਆਪਣੇ ਆਪ ਹੀ ਆ ਜਾਣਗੇ । ਜਿਸ ਸਦਕਾ ਉਹ ਅਸਲੀ ਤੌਰ ਤੇ ਆਪਣੇ ਜੀਵਨ ਨੂੰ ਉੱਚਾ ਚੁੱਕ ਸਕੇਗਾ ।

Data Bandhi Chhod Public School (Branch-3)

ਮਾਤਾ ਪਿਤਾ ਦੀ ਨਿੱਘੀ ਗੋਦੀ ਵਿੱਚੋਂ ਨਿਕਲ ਕੇ ਬੱਚਿਆਂ ਲਈ ਸਕੂਲ ਹੀ ਐਸਾ ਅਦਾਰਾ ਹੈ ਜਿੱਥੇ ਉਹਨਾਂ ਦਾ ਜੀਵਨ ਘੜਿਆ ਜਾਂਦਾ ਹੈ ਅਤੇ ਜੀਵਨ ਬਣਦਾ ਹੈ। ਦਾਤਾ ਬੰਧੀ ਛੋੜ ਪਬਲਿਕ ਸਕੂਲ (ਤੀਸਰੀ ਬ੍ਰਾਂਚ) ਵਿੱਚ ਬੱਚੇ ਅਤਿ ਆਧੁਨਿਕ ਤਰੀਕੇ ਨਾਲ ਦੁਨਿਆਵੀ ਵਿੱਦਿਆ ਵੀ ਪ੍ਰਾਪਤ ਕਰ ਰਹੇ ਹਨ ਅਤੇ ਜੀਵਨ ਨੂੰ ਸਹੀ ਰਸਤੇ ਤੇ ਪਾਉਣ ਵਾਲੀ ਅਧਿਆਤਮਿਕ ਖੁਰਾਕ ਵੀ ਲੈ ਰਹੇ ਹਨ । “ਗੁਰੂ ਸਾਹਿਬ ਜੀ ਅੱਗੇ ਅਰਦਾਸ ਹੈ ਕਿ ਇਸ ਸਕੂਲ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਨਿਕਲੇ ਬੱਚੇ ਪੜ੍ਹਾਈ, ਖੇਡਾਂ ਅਤੇ ਅਧਿਆਤਮਿਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ।

Bibi Kaulan Ji Degree College

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਸ੍ਰੀ ਅੰਮ੍ਰਿਤਸਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਕੋਟੀ ਦੀ ਵਿੱਦਿਆ ਨੂੰ ਲੋੜਵੰਦ ਬੱਚੀਆਂ ਤੱਕ ਪਹੁੰਚਾਉਣ ਲਈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਚੁੱਕਣ ਲਈ: “ਇੱਕ ਬੇਟੀ ਪੜ੍ਹਾਉ ਇਕ ਕੁੱਲ ਪੜ੍ਹਾਉ” ਦੇ ਮੰਤਵ ਨਾਲ 11 ਜੂਨ 2018 ਨੂੰ ਬੀਬੀ ਕੌਲਾਂ ਜੀ ਡਿਗਰੀ ਕਾਲਜ ਫਾਰ ਵੂਮੈਨ ਸ਼ੁਰੂ ਕੀਤਾ ਗਿਆ, ਜੋ ਕਿ ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ। ਇਹ ਸਾਰੀਆਂ ਸੇਵਾਵਾਂ ਗੁਰਮਤਿ ਦੇ ਦਾਇਰੇ ਦੇ ਅੰਦਰ ਸੁਚੱਜੇ ਢੰਗ ਨਾਲ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਹਨ।

Biography Bhai Sahib Bhai Guriqbal Singh Ji

_____________

ਧੰਨ ਧੰਨ  ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ 22 ਅਪ੍ਰੈਲ 1959 ਈ: ਵਿੱਚ ਸ. ਪਿਸ਼ੋਰਾ ਸਿੰਘ ਜੀ ਅਤੇ ਮਾਤਾ ਅਤਰ ਕੌਰ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸਾਹਿਬ ਜੀ ਦੇ ਮਾਤਾ ਪਿਤਾ ਜੀ ਗੁਰਬਾਣੀ ਨਾਲ ਅਤੇ ਗੁਰੂ ਘਰ ਨਾਲ ਅਥਾਹ ਪ੍ਰੇਮ ਕਰਨ ਵਾਲੇ ਸਨ । ਭਾਈ ਸਾਹਿਬ ਜੀ ਆਪਣੇ ਮਾਤਾ ਪਿਤਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ । ਇਹਨ੍ਹਾਂ ਦੀਆਂ ਦੋ ਭੈਣਾ ਅਤੇ ਇਕ ਭਰਾ ਹੈ । ਮਾਤਾ ਪਿਤਾ ਜੀ ਵੱਲੋਂ ਘਰ ਵਿੱਚ ਗੁਰਸਿੱਖੀ ਵਾਲਾ ਮਾਹੋਲ ਰੱਖਣ ਕਰਕੇ ਹੀ ਭਾਈ ਸਾਹਿਬ ਜੀ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ । ਉਹਨਾ ਦੀ ਅਸੀਸ ਨੇ ਇਹ ਧਾਰਮਿਕ ਕੰਮਾਂ ਦੀ ਸੋਝੀ ਬਖਸ਼ੀ ਤੇ ਇਹ ਗੁਰੂ ਘਰ ਦੀ ਮਿਹਰ ਦੀ ਨਿਸ਼ਾਨੀ ਹੈ ਕਿ ਭਾਈ ਸਾਹਿਬ ਜੀ ਦੀਆਂ ਦੋਵੇਂ ਭੈਣਾ ਵੀ ਨਿਸ਼ਕਾਮ ਕੀਰਤਨ ਕਰਦੀਆਂ ਹਨ।

ਭਾਈ ਸਾਹਿਬ ਜੀ ਦਾ ਆਨੰਦ ਕਾਰਜ਼ ਸ੍ਰੀ ਅੰਮ੍ਰਿਤਸਰ ਨਿਵਾਸੀ ਸ. ਹਰਨਾਮ ਸਿੰਘ ਜੀ ਦੀ ਸਪੁੱਤਰੀ ਬੀਬੀ ਜਤਿੰਦਰ ਕੌਰ ਜੀ ਨਾਲ ਹੋਇਆ । ਭਾਈ ਸਾਹਿਬ ਜੀ ਆਪ ਹੱਥੀ ਕਿਰਤ ਕਰਕੇ ਆਪਣੇ ਗ੍ਰਹਿਸਥੀ ਨੂੰ ਅੱਜ ਤੱਕ ਨਿਭਾ ਰਹੇ ਹਨ । ਭਾਈ ਸਾਹਿਬ ਜੀ ਦੀਆਂ 2 ਬੱਚੀਆਂ ਅਤੇ ਇਕ ਬੇਟਾ ਹੈ । ਸੰਨ 1983 ਵਿੱਚ ਤਕਰੀਬਨ 9 ਕੁ ਮੈਂਬਰਾਂ ਨਾਲ ਭਾਈ ਸਾਹਿਬ ਜੀ ਸ਼ਬਦ ਕੀਰਤਨ ਦੀ ਸੇਵਾ ਘਰ-ਘਰ ਵਿੱਚ ਜਾ ਕੇ ਕਰਦੇ ਸਨ । ਭਾਈ ਸਾਹਿਬ ਜੀ ਦਾ ਸੁਭਾਅ ਮਿੱਠਾ, ਪਿਆਰ ਵਾਲਾ ਅਤੇ ਦਇਆ ਵਾਲਾ ਹੋਣ ਕਰਕੇ ਸੰਗਤ ਦਾ ਪਿਆਰ ਵੱਧਦਾ ਗਿਆ ।

ਟਰੱਸਟ ਹੇਠ ਚੱਲ ਰਹੀਆਂ 2 ਸਰਾਵਾਂ

Bibi Kaulan Ji Sangat Niwas (Sran)

 

 

 

 

 

_______________

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਦਰਸ਼ਨ-ਦੀਦਾਰੇ ਕਰਨ ਲਈ ਬਾਹਰੋਂ ਆਈਆਂ ਸੰਗਤਾਂ ਦੇ ਰਹਿਣ ਵਾਸਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਗੁਰਦੁਆਰਾ ਬਾਬਾ ਅਟੱਲ ਰਾਇ  ਸਾਹਿਬ ਜੀ ਦੇ ਨਜ਼ਦੀਕ ਬੀਬੀ ਕੌਲਾਂ ਜੀ ਸੰਗਤ ਨਿਵਾਸ (ਸਰ੍ਹਾਂ) ਸਥਿਤ ਹੈ। ਜਿਸ ਵਿੱਚ 22 ਏ.ਸੀ ਕਮਰੇ 3 ਵੱਡੇ ਏ.ਸੀ ਹਾਲ ਹਨ । ਹਰ ਕਮਰੇ ਵਿੱਚ ਅਟੈਚਡ ਬਾਥਰੂਮ (ਸਰਦੀਆਂ ਵਿੱਚ ਗਰਮ ਪਾਣੀ ਦੀ ਸਹੂਲਤ) , ਡਬਲ ਬੈੱਡ, ਡਰੈਸਿੰਗ ਟੇਬਲ ਅਤੇ ਅਲਮਾਰੀ ਦੀ ਸਹੂਲਤ।

ਹਰ ਕਮਰੇ ਵਿੱਚ ਟੀ.ਵੀ. ਲੱਗੇ ਹਨ ਜਿਸ ਵਿੱਚ ਕੇਵਲ ਸ੍ਰੀ ਦਰਬਾਰ ਸਾਹਿਬ ਜੀ ਤੋਂ ਲਾਈਵ ਕੀਰਤਨ ਅਤੇ ਧਾਰਮਿਕ ਪ੍ਰੋਗਰਾਮ ਦੇਖਣ ਦੀ ਸਹੂਲਤ ਹੈ । ਹਰ ਕਮਰੇ ਵਿੱਚ ਇੰਟਰਕੋਮ ਟੈਲੀਫੋਨ ਦੀ ਸਹੂਲਤ ਹੈ। ਹਰ ਮੰਜ਼ਿਲ ਤੇ ਫਿਲਟਰ ਵਾਲੇ ਪਾਣੀ ਦੀ ਸਹੂਲਤ ਹੈ ।ਲਿਫਟ ਦੀ ਸਹੂਲਤ, ਫ੍ਰੀ ਜੋੜੇ ਪਾਲਿਸ਼ ਕਰਨ ਦੀ ਸੁਵਿਧਾ, ਸਾਫ ਸੁਥਰੀ ਕੰਟੀਨ (ਨੌਰਮਲ ਰੇਟ ‘ਤੇ) ਕਮਰੇ ਵਿੱਚ ਹੀ ਸਰਵਿਸ ਦਿੱਤੀ ਜਾਂਦੀ ਹੈ ।

ਕਿਸੇ ਵੀ ਜਗ੍ਹਾ ਤੋਂ ਕੋਈ ਵੀ ਵਿਆਕਤੀ 098765-25811 ਤੇ ਫੋਨ ਕਰ ਕੇ ਵੀ ਕਮਰਾ ਬੁੱਕ ਕਰਵਾ ਸਕਦਾ ਹੈ । ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਗਤ ਨਿਵਾਸ ਵਿੱਚ ਉੱਪਰ ਲਿਖੀਆਂ ਗਈਆਂ ਸਾਰੀਆਂ ਸਹੂਲਤਾਂ ਹਨ ਪਰ ਕੋਈ ਬਿਜ਼ਨਸ ਨਹੀਂ ਹੈ ਸਿਰਫ ਇੱਕ ਚਾਉ ਹੈ ਕਿ ਸੰਗਤਾਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ‘ਤੇ ਆ ਕੇ ਗੁਰਬਾਣੀ ਰਸ ਲੈਣ ਅਤੇ ਉਨ੍ਹਾਂ ਦੀ ਸੇਵਾ ਸੰਸਥਾ ਕੋਲੋਂ ਹੋ ਸਕੇ ।

ਸਰ੍ਹਾਂ ਵਿਚ ਕਮਰੇ ਦੀ ਬੁਕਿੰਗ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ।ਸੰਚਾਲਕ :ਭਾਈ ਪ੍ਰਿਤਪਾਲ ਸਿੰਘ ਜੀ  (ਮੋਬ :098765-25811)

Baba Kundan Singh Ji Sangat Niwas Sran (ਉਸਾਰੀ ਅਦੀਨ )

 

 

 

 

 

 

 

 

 

 

 

 

 

 

 

 

 

 

 

 

 

 

 

 

 

_____________

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ 200 ਕਮਰਿਆਂ ਦੀ ਨਵੀਂ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ।  ਭਾਈ ਸਾਹਿਬ ਜੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਈਆਂ ਸੰਗਤਾਂ ਲਈ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 200 ਏ.ਸੀ ਕਮਰਿਆਂ ਦੀ ਨਵੀਂ ਸਰਾਂ ਦਾ ਨੀਂਹ ਪੱਥਰ ਸਿੰਘ ਸਾਹਿਬ ਅਤੇ ਸੰਤ ਮਹਾਪੁਰਸ਼ਾਂ ਵਲੋਂ ਰੱਖਿਆ ਗਿਆ।

ਭਾਈ ਸਾਹਿਬ ਜੀ ਵਲੋਂ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਜੋ ਕਿ 1700  ਗਜ ਜਿਸ ਵਿਚ 200 ਏ.ਸੀ ਕਮਰਿਆਂ ਤੋਂ ਇਲਾਵਾ ਸੰਗਤਾਂ ਦੇ ਜਪ-ਤਪ ਲਈ ਵਿਸ਼ੇਸ਼ ਕਮਰੇ ਵੀ ਤਿਆਰ ਕੀਤੇ ਜਾਣਗੇ । ਇਸ ਤੋਂ ਇਲਾਵਾ ਫੁੱਲਾਂ ਬੂਟਿਆਂ ਨਾਲ ਸ਼ੁਸ਼ੋਬਿਤ ਪਾਰਕ, ਕਾਰ ਅਤੇ ਹੋਰ ਗੱਡੀਆਂ ਲਈ ਪਾਰਕਿੰਗ ਹੋਵੇਗੀ। ਇਸ ਸਰਾਂ ਦੀ ਦੇਖ ਰੇਖ ਭਾਈ ਅਮਰਜੀਤ ਸਿੰਘ  ਸਿਲਕੀ ਅਤੇ ਓਹਨਾ ਦੇ ਸਹਿਯੋਗੀਆਂ ਨੂੰ ਸੌਂਪੀ ਗਈ ਹੈ ।

ਇਸ ਮੌਕੇ ਵਿਸ਼ੇਸ਼ ਤੋਰ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੇ ਹਾਜਰੀ ਭਰੀ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਾਹਰੋਂ ਆਈਆਂ ਸੰਗਤਾਂ ਦੀ ਸੇਵਾ ਕਰਨ ਵਾਲੇ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਮਿਲਦੀਆਂ ਹਨ। ਭਾਈ ਸਾਹਿਬ ਜੀ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਦੇ ਪਾਤਰ ਹਨ ।

ਨਜ਼ਦੀਕ ਸੂਰਜ ਐਵੀਨਿਊ ਤਰਨ ਤਾਰਨ ਰੋਡ, ਗੁ: ਸ਼ਹੀਦਾਂ ਸਾਹਿਬ ਚਾਟੀਵਿੰਡ ਗੇਟ ਤੋਂ ਸਿਰਫ ਪੈਦਲ 5 ਮਿੰਟ ਦਾ ਰਸਤਾ
ਸੰਚਾਲਕ : ਭਾਈ ਅਮਰਜੀਤ ਸਿੰਘ ਜੀ ਸਿਲਕੀ ਅਤੇ ਸਹਿਯੋਗੀ  ਸੰਪਰਕ : 9876525835-32  

 

Bibi Kaulan JI Bhalai Kender Trust (Charitable)

ਆਪ ਸਭ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ 2650 ਵਿਧਵਾ ਬੀਬੀਆਂ ਹਰ ਮਹੀਨੇ ਤਕਰੀਬਨ 16,50,000 ਰੁਪਏ ਦਾ ਰਾਸ਼ਨ ਸੰਗਤ ਦੀ ਅਸੀਸ ਨਾਲ ਫ੍ਰੀ ਪ੍ਰਾਪਤ ਕਰ ਰਹੀਆਂ ਹਨ। ਰਾਸ਼ਨ ਉਨ੍ਹਾਂ ਲੋੜਵੰਦ ਬੀਬੀਆਂ ਨੂੰ ਦਿੱਤੋ ਜਾਂਦਾ ਹੈ ਜਿਨ੍ਹਾਂ ਦੇ ਬੱਚੇ 15 ਸਾਲ ਤੋਂ ਛੋਟੀ ਉਮਰ ਦੇ ਹਨ। ਇਨ੍ਹਾਂ ਬੀਬੀਆਂ ਨੂੰ ਸਰਦੀਆਂ ਅਤੇ ਗਰਮੀਆਂ ਦੇ ਸੂਟ, ਸਿਲਾਈ ਮਸ਼ੀਨਾਂ, ਪ੍ਰੈਸ਼ਰ ਕੂਕਰ, ਰੈਬਰ ਕੂਲਰ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਸਕੂਲ ਦੀਆਂ ਕਾਪੀਆਂ ਆਦਿ ਸਮਾਨ ਸਮੇਂ ਸਮੇਂ ਨਾਲ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈ।

Media Info