Free Dress Designing courses

 

ਫ੍ਰੀ ਡਰੈਸ ਡਿਜ਼ਾਇੰਨਿੰਗ ਸਿੱਖਿਆ ਯੂਨਿਟ

ਲੋੜਵੰਦ ਬੱਚੀਆਂ ਨੂੰ ਸਿਲਾਈ ਕਢਾਈ ਦੀ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ ।

ਇਹ ਕੋਰਸ 6 ਮਹੀਨੇ ਦਾ ਹੈ । ਸਤਿਗੁਰੂ ਜੀ ਦੀ ਕਿਰਪਾ ਸਦਕਾ ਹੁਣ ਤੱਕ ਇਸ ਦੇ 29 ਬੈਚ ਲੱਗਭਗ 1250 ਲੜਕੀਆਂ ਸਿੱਖਿਆ ਪ੍ਰਾਪਤ ਕਰ ਚੁੱਕੀਆਂ ਹਨ ।

ਬੱਚੀਆਂ ਪਾਸੋਂ ਕੋਈ ਵੀ ਐਡਮੀਸ਼ਨ ਫੀਸ, ਜਾਂ ਮਹੀਨੇ ਵਾਰੀ ਜਾਂ ਕਿਸੇ ਕਿਸਮ ਦਾ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ ਹੈ। ਇਹ ਲੜਕੀਆਂ ਘਰਾਂ ਵਿੱਚ ਸਿਲਾਈ ਕਰ ਕੇ ਜਾਂ ਆਪਣੀ ਬੁਟੀਕ ਖੋਲ ਕੇ ਜਿੱਥੇ ਆਪਣੇ ਆਪ ਨੂੰ ਪੈਰਾਂ ਤੇ ਖੜੀਆਂ ਕਰ ਰਹੀਆਂ ਹਨ ਉਸ ਦੇ ਨਾਲ ਨਾਲ ਆਪਣੇ ਘਰ ਦੇ ਪਾਲਣ-ਪੋਸ਼ਣ ਦਾ ਵੀ ਜ਼ਰੀਆਂ ਬਣ ਰਹੀਆਂ ਹਨ। (ਇਸ ਕੋਰਸ ਵਾਸਤੇ ਫਾਰਮ ਹਰ ਸਾਲ ਮਾਰਚ ਅਤੇ ਅਕਤੂਬਰ ਦੇ ਮਹੀਨੇ ਬੀਬੀ ਕੌਲ਼ਾਂ ਜੀ ਭਲਾਈ ਕੇਂਦਰ ਵਿਖੇ ਭਰੇ ਜਾਂਦੇ ਹਨ)

ਗਰੀਬ ਪਰਿਵਾਰ ਨਾਲ ਸਬੰਧਤ ਜਾਂ ਪਿਤਾ ਦੇ ਸਾਏ ਦੀ ਅਣਹੋਂਦ ਵਿੱਚ ਇਹਨਾਂ ਲੜਕੀਆਂ ਨੇ ਇਸ ਕੋਰਸ ਰਾਹੀਂ ਆਪਣੇ ਹੱਥਾ ਵਿੱਚ ਐਸੇ ਹੁਨਰ ਦੀ ਪਕੜ ਕਰ ਲਈ ਹੈ ਕਿ ਭਵਿੱਖ ਵਿੱਚ ਇਹਨਾਂ ਨੂੰ ਕਿਸੇ ਦੇ ਹੱਥਾਂ ਵੱਲ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਆਪਣੇ ਨਾਲ ਨਾਲ ਆਪਣੇ ਵਰਗੀਆਂ ਜ਼ਰੂਰਤਮੰਦ ਲੜਕੀਆਂ ਨੂੰ ਵੀ ਸਮਾਜ਼ ਵਿੱਚ ਇੱਜਤ ਨਾਲ ਖੜੀਆਂ ਕਰ ਸਕਦੀਆਂ ਹਨ।

ਇਹਨਾਂ ਲੜਕੀਆਂ ਨੂੰ ਸੁਚੱਜੇ ਅਧਿਆਪਕਾਂ ਰਾਹੀ ਸਿਲਾਈ-ਕਢਾਈ ਦੇ ਬਰੀਕ ਤੋਂ ਬਰੀਕ ਹੁਨਰ ਅਤੇ ਆਧੁਨਿਕ ਸੋਬਰ ਪਹਿਰਾਵੇ ਨੂੰ ਬਣਾਉਣ ਦੀ ਕਲਾ ਸਿਖਾਈ ਜਾਂਦੀ ਹੈ ਤਾਂ ਕਿ ਇਹ ਲੜਕੀਆਂ ਆਪਣੇ ਆਪ ਨੂੰ ਸਮਾਜ਼ ਤੋਂ ਪਿਛੇ ਨਾ ਗਿਨਣ ਸਗੋਂ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਦੇ ਯੋਗ ਹੋ ਸਕਣ।

 

🌐 Language / ਭਾਸ਼ਾ

ਭਾਸ਼ਾ ਚੁਣੋ / Select Language

ਜੀ ਆਇਆਂ ਨੂੰ! ਕਿਰਪਾ ਕਰਕੇ ਆਪਣੀ ਪਸੰਦੀਦਾ ਭਾਸ਼ਾ ਚੁਣੋ

Welcome! Please select your preferred language for website