Sifit Salah unit
ਸਿਫਤਿ ਸਾਲਾਹ
ਸਚੀ ਤੇਰੀ ਸਿਫਤਿ ਸਚੀ ਸਾਲਾਹ ।। ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ।।
ਧਾਰਮਿਕ ਰਸਾਲਾ ਸਿਫਿਤ ਸਾਲਾਹ
ਸਿਫਤਿ ਸਾਲਾਹ ਰਸਾਲਾ ਨਿਰੋਲ ਧਾਰਮਿਕ ਪੱਤ੍ਰਿਕਾ ਹੈ ਜਿਸ ਵਿੱਚ ਗੁਰੂ ਸਾਹਿਬ ਦੀ ਕਿਰਪਾ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਅਸੀਸ ਅਤੇ ਸੁਯੋਗ ਅਗਵਾਈ ਵਿੱਚ ਵੱਖ ਵੱਖ ਕਾਲਮਾਂ ਰਾਹੀਂ ਗੁਰੂ ਸਾਹਿਬਾਨ ਵੱਲੋਂ ਪਾਏ ਮਹਾਨ ਪੂਰਨਿਆਂ ਤੇ ਉਨ੍ਹਾਂ ਦੇ ਪਾਵਨ ਉਪਦੇਸ਼ਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ।
ਸਮੇਂ ਸਮੇਂ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਕੇ ਉਸ ਅੰਕ ਨਾਲ ਸੰਬੰਧਿਤ ਸਮੱਗਰੀ ਹੋਰ ਮਹੱਤਵਪੂਰਣ, ਉਰਸ਼ਾਹਪੂਰਨ ਅਤੇ ਉਦੇਸ਼ਪੂਰਨ ਢੰਗ ਨਾਲ ਸੰਗਤਾਂ ਦੇ ਰੂਬਰੂ ਕੀਤੀ ਜਾਂਦੀ ਹੈ ਤਾਂ ਕਿ ਸਾਡੀ ਪੀੜ੍ਹੀ ਨੂੰ ਸਮੁੱਚੀ ਜਾਣਕਾਰੀ ਵਿਸਥਾਰਿਤ ਰੂਪ ਵਿੱਚ ਪ੍ਰਾਪਤ ਹੋ ਸਕੇ । ਭਾਈ ਸਾਹਿਬ ਜੀ ਦੀਆਂ ਕੈਸਟਾਂ ਦੇ ਉਤਾਰੇ ਜਿਵੇਂ :
1. ਜਿੰਦਗੀ ਦੀਆਂ ਬਾਰੀਕੀਆਂ,
2. ਸਿੱਖੀ ਸਰੂਪ ਲਹਿਰ,
3. ਗੁਰੂ ਸਾਹਿਬਾਨ ਅਤੇ ਮਹਾਂਪੁਰਸ਼ਾਂ ਦੇ ਅਨਮੋਲ ਬਚਨ
4. ਪਰਖ ਤੇ ਪ੍ਰਪੱਕਤਾ ਆਦਿ ਇਸ ਰਸਾਲੇ ਦੇ ਸਥਾਈ ਕਾਲਮ ਹਨ ਜਿਨ੍ਹਾਂ ਰਾਹੀਂ ਗੁਰਮਤਿ ਦੀਆਂ ਬਰੀਕੀਆਂ ਨੂੰ ਵਿਸਥਾਰਿਤ ਰੂਪ ਵਿੱਚ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾਂਦਾ ਹੈ । ਇਸ ਰਸਾਲੇ ਵਿੱਚ ਪੇਸ਼ ਕੀਤੀ ਜਾਂਦੀ ਸਮੱਗਰੀ ਦਾ ਇੱਕੋ ਇੱਕ ਮਨੋਰਥ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੇ ਫੈਸ਼ਨਪ੍ਰਸਤੀ ਦੇ ਮਾਇਆ ਜਾਲ ਵਿਚੋਂ ਕੱਢ ਕੇ ਗੁਰਮਤਿ ਫੁਲਵਾੜੀ ਦਾ ਅੰਗ ਬਣਾਇਆ ਜਾਵੇ ਤਾਂ ਕਿ ਉਹ ਆਪਣੇ ਵਿਰਸੇ ਨੂੰ ਸੰਭਾਲਦਿਆਂ ਤੇ ਪਹਿਚਾਣਦਿਆਂ ਪ੍ਰਭੂ ਪ੍ਰਾਪਤੀ ਦੇ ਮਾਰਗ ਤੇ ਦ੍ਰਿੜ੍ਹਤਾ ਨਾਲ ਅੱਗੇ ਵੱਧ ਸਕਣ ।
ਇੰਨ੍ਹਾਂ ਸਾਰੀਆਂ ਜੁਗਤੀਆਂ ਬਾਰੇ ਇੰਨ੍ਹਾਂ ਰਸਾਲਿਆਂ ਵਿੱਚ ਬੜੇ ਵਿਸਥਾਰ ਨਾਲ ਦੇਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਇਸ ਘੋਰ ਕਲਯੁਗ ਵਿੱਚ ਗੁਰਸਿੱਖੀ ਜੀਵਨ ਦੇ ਆਧਾਰ ਨਾਲ ਜਿੰਦਗੀ ਨੂੰ ਸਫਲ ਕੀਤਾ ਜਾ ਸਕੇ । ਇਸ ਧਾਰਮਿਕ ਰਸਾਲੇ ਵਿੱਚ ਗੁਰੂ ਸਾਹਿਬ ਜੀ ਦੀਆਂ ਜੀਵਨੀਆਂ ਬਾਰੇ, ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਅਤੇ ਨਾਮ ਜਪਣ ਵਾਲੇ ਪੂਰਨ ਸੰਤ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਜਾਂਦਾ ਹੈ।
ਰਸਾਲਾ ਬੁੱਕ ਕਰਵਾਉਣ ਵਾਸਤੇ ਪਾਠਕਾਂ ਨੂੰ ਜਰੂਰੀ ਬੇਨਤੀ
ਸੰਗਤਾਂ ਨੂੰ ਬੇਨਤੀ ਹੈ ਕਿ ਰਸਾਲਾ ਬੁੱਕ ਕਰਵਾਉਣ ਲਈ ਸਾਡੇ ਸਿਫਤਿ ਸਾਲਾਹ ਬੈਂਕ ਖਾਤੇ ਵਿੱਚ ਕੈਸ਼ ਜਮ੍ਹਾ ਨਾ ਕਰਵਾਇਆ ਜਾਵੇ ਕਿਉਂਕਿ ਜਦੋਂ ਵੀ ਤੁਸੀਂ ਰਸਾਲੇ ਵਾਸਤੇ ਕੈਸ਼ ਜਮ੍ਹਾਂ ਕਰਵਾਉਂਦੇ ਹੋ ਤੇ 58/- ਰੁਪਏ ਬੈਂਕ ਵੱਲੋਂ ਕੱਟ ਲਏ ਜਾਂਦੇ ਹਨ। ਰਸਾਲਾ ਬੁੱਕ ਕਰਵਾਉਣ ਲਈ ਜਾਂ Renew ਕਰਵਾਉਣ ਲਈ ਆਪ ਜੀ ਹੇਠ ਲਿਖੇ ਢੰਗ ਨਾਲ ਪੈਸੇ ਭੇਜ ਸਕਦੇ ਹੋ ।
1. ਬੈਂਕ ਡਰਾਫਟ ਜਾਂ ਚੈੱਕ ਰਾਹੀਂ
2. RTGS / NEFT ਰਾਹੀਂ
ਨਾਮ :- ਧੰਨ ਧੰਨ ਮਾਤਾ ਕੌਲਾਂ ਜੀ ਸਿਫਤਿ ਸਲਾਹ ਖਾਤਾ ਨੰ: 55031111026 ਬੈਂਕ :-ਸਟੇਟ ਬੈਂਕ ਆਫ ਪਟਿਆਲਾ
IFSC ਕੋਡ ਨੰ . STBP0000245 ਬ੍ਰਾਂਚ :- ਚਾਟੀਵਿੰਡ ਚੌਂਕ ,ਅੰਮ੍ਰਿਤਸਰ
3. ਆਪ ਜੀ ਇਸ ਨੰਬਰ 98765-25850 ਤੇ ਆਪਣਾ ਪੂਰਾ ਪਤਾ ਲਿਖ ਕੇ sms ਕਰ ਦਿਓ ਅਤੇ ਕਿੰਨੇ ਸਾਲ ਲਈ ਬੁੱਕ ਕਰਵਾਉਣਾ ਹੈ ਲਿਖ ਦਿਓ। ਪਤਾ ਲਿਖਣ ਲੱਗਿਆ pin code no. ਲਿਖ ਕੇ ਜਰੂਰ ਭੇਜੋ ਜੀ । 10 ਦਿਨ ਦੇ ਅੰਦਰ-ਅੰਦਰ ਡਾਕੀਆ ਆਪ ਜੀ ਦੇ ਦਿੱਤੇ ਹੋਏ ਪਤੇ ਤੇ ਰਸਾਲਾ ਦੇਣ ਆਵੇਗਾ ਅਤੇ ਦੋ ਸਾਲ ਦਾ ਚੰਦਾ 237 ਰੁਪਏ, ਪੰਜ ਸਾਲ ਦਾ ਚੰਦਾ 437 ਰੁਪਏ ਆਪ ਜੀ ਪਾਸੋਂ ਰਸਾਲੇ ਦੀ ਭੇਟਾ ਵਸੂਲ ਕਰ ਲਵੇਗਾ ਤੇ ਰਸਾਲਾ ਦੇ ਦੇਵੇਗਾ ।
ਸਲਾਨਾ ਚੰਦਾ (ਦੇਸ਼) 150/-
ਦੋ ਸਾਲ ਲਈ- 300/-
ਪੰਜ ਸਾਲ ਲਈ-600/-
ਲਾਈਫ ਮੈਂਬਰਸ਼ਿਪ ਲਈ- 2400/-
ਵਧੇਰੇ ਜਾਣਕਾਰੀ ਲੈਣ ਲਈ ਆਪ ਸਾਡੀ E-mail id: sifitsalah@yahoo.com ਤੇ ਸੰਪਰਕ ਕਰ ਸਕਦੇ ਹੋ।
ਇਸ ਯੂਨਿਟ ਦੀ ਸੇਵਾ ਭਾਈ ਸਾਹਿਬ ਜੀ ਵੱਲੋਂ ਭਾਈ ਹਰਵਿੰਦਰ ਸਿੰਘ (ਡੀ.ਸੀ. ਵੀਰ ਜੀ) ਨੂੰ ਦਿੱਤੀ ਗਈ ਹੈ। ਜਿੰਨਾਂ ਦਾ ਸੰਪਰਕ ਨੰਬਰ 098765-25850 ਹੈ।