ਲਿਖਣ ਭਗਤੀ ਦਾ ਇਨਾਮ ਵੰਡ ਸਮਾਗਮ ਮਿਤੀ 25 ਅਪ੍ਰੈਲ 2022
______________
_______________
“ਸ੍ਰਿਸ਼ਟੀ ਦੀ ਚਾਦਰ” ਭਗਤੀ ਲਹਿਰ ਦੇ ਸਬੰਧ ਵਿੱਚ ਬੱਚਿਆਂ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ ਲਿਖਣ ਭਗਤੀ ਦਾ ਇਨਾਮ ਵੰਡ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਮਿਤੀ 25 ਅਪ੍ਰੈਲ 2022 ਰਾਤ 8 ਤੋਂ 11 ਵਜੇ ਤੱਕ ਹੋਇਆ ।
ਲਹਿਰ ਵਿੱਚ ਭਾਗ ਲੈਣ ਵਾਲੇ ਬੱਚਿਆਂ ਲਈ 400 ਵੱਡੇ ਇਨਾਮ ਕੱਢੇ ਗਏ
______________
ਲਹਿਰ ਵਿੱਚ ਭਾਗ ਲੈਣ ਵਾਲੇ ਦੇਸ਼ਾਂ-ਵਿਦੇਸ਼ਾਂ ਦੇ ਬੱਚਿਆਂ ਲਈ 400 ਵੱਡੇ ਇਨਾਮ ਕੱਢੇ ਗਏ। ਇਸ ਸਮਾਗਮ ਨੂੰ ਸੰਗਤਾਂ ਨੇ ਘਰਾਂ ਵਿੱਚ ਬੈਠ ਕੇ ਲਾਈਵ ਚੈਨਲਾਂ ਰਾਹੀਂ ਅਨੰਦ ਮਾਣਿਆ । ਇਸ ਸਮਾਗਮ ਵਿੱਚ ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਭਾਈ ਪ੍ਰੇਮ ਸਿੰਘ ਜੀ ਅਰਦਾਸੀਏ ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਵਾਲਿਆਂ ਵੱਲੋਂ ਬਾਬਾ ਰਮਨ ਸਿੰਘ ਜੀ ਨਾਨਕਸਰ ਠਾਠ ਚੱਬਾ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਆਦਿ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਅਤੇ ਆਪਣੇ ਕਰ ਕਮਲਾਂ ਨਾਲ ਇਨਾਮਾਂ ਦੇ ਕੂਪਨ ਕੱਢਣ ਦੀ ਸੇਵਾ ਨਿਭਾਈ ਜਿੱਥੇ ਇਹ ਸ਼ਖਸ਼ੀਅਤਾਂ ਨੇ ਆਉਣਾ ਕੀਤਾ ਉੱਥੇ ਬਹੁਤ ਹੀ ਖੁਸ਼ੀ ਦੀ ਗੱਲ ਸਾਡੇ ਸਤਿਕਾਰਯੋਗ ਮਹਾਪੁਰਸ਼ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਜੋ ਕੇ ਪਿੱਛਲੇ ਚਾਰ ਪੰਜ ਮਹੀਨੇ ਤੋਂ ਸਿਹਤ ਨਾ ਠੀਕ ਹੋਣ ਕਰਕੇ ਆਪਣੇ ਘਰ ਤੋਂ ਹੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੀਆਂ ਚੱਲ ਰਹੀਆਂ ਸੇਵਾਵਾਂ ਦਾ ਯੋਗਦਾਨ ਪਾ ਰਹੇ ਸਨ ।
ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਿਹਤ ਵਿੱਚ ਅੱਗੇ ਨਾਲੋਂ ਚੜ੍ਹਦੀ ਕਲਾ ਆਉਣ ਸਦਕੇ ਇਸ ਸਮਾਗਮ ਵਿੱਚ ਉਨ੍ਹਾਂ ਨੇ ਵੀ ਹਾਜ਼ਰੀ ਭਰੀ ਅਤੇ ਆਪਣੇ ਕਰ ਕਮਲਾਂ ਨਾਲ 400 ਵੱਡੇ ਇਨਾਮਾਂ ਵਿੱਚੋਂ ਐਕਟਿਵਾ ਦਾ ਕੂਪਨ ਕੱਢਣ ਦੀ ਸੇਵਾ ਨਿਭਾਈ । ਇੰਨਾ ਸਾਰੇ ਇਨਾਮਾਂ ਵਿੱਚੋਂ ਸਾਈਕਲਾਂ ਦੇ ਕੂਪਨ ਕੱਢਣ ਦੀ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਟਰੱਸਟੀ ਮੈਂਬਰ, ਮੁਖੀ ਮੈਂਬਰ ਅਤੇ ਸੰਗਤਾਂ ਨੇ ਨਿਭਾਈ, ਭਾਈ ਤੇਜਪਾਲ ਸਿੰਘ ਜੀ ਨੇ ਇਹ ਸਾਰੀ ਜਾਣਕਾਰੀ ਦਿੰਦਿਆਂ ਆਖਿਆ ਕਿ ਇਹ ਸਾਰੇ ਕਾਰਜ ਨੂੰ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਭਾਈ ਗੁਰਇਕਬਾਲ ਸਿੰਘ ਜੀ, ਭਾਈ ਅਮਨਦੀਪ ਸਿੰਘ ਜੀ ਅਤੇ ਦਾਸ ਤੇਜਪਾਲ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਜਿਨ੍ਹਾਂ ਦੇ 25 ਅਪ੍ਰੈਲ 2022 ਨੂੰ ਕੂਪਨ ਨਿਕਲੇ ਹਨ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੱਤੇ ਜਾ ਰਹੇ ਹਨ ਅਤੇ ਬਹੁਤ ਹੀ ਖੁਸ਼ੀ ਦੀ ਗੱਲ ਸੰਗਤਾਂ, ਬੱਚਿਆਂ ਅਤੇ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਬੇਅੰਤ ਸੁਨੇਹੇ ਆ ਰਹੇ ਹਨ ਕਿ ਅੱਗੋਂ ਕਿਹੜੀ ਲਹਿਰ ਸ਼ੁਰੂ ਕਰ ਰਹੇ ਹੋ , ਸਾਡੀ ਅਰਦਾਸ ਹੈ ਕੇ ਸਤਿਗੁਰੂ ਜੀ ਮਿਹਰ ਕਰਨ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦ ਹੀ ਨਿਵੇਕਲੇ ਢੰਗ ਨਾਲ ਬੱਚਿਆਂ ਨੂੰ ਜੋੜਨ ਵਾਸਤੇ ਆਪਣੀ ਸੇਵਾ ਆਪ ਲੈਣ ।
ਲਿਖਣ ਭਗਤੀ ਦਾ ਇਨਾਮ ਵੰਡ ਸਮਾਗਮ ਮਿਤੀ 8 ਅਪ੍ਰੈਲ 2023
______________
ਲਹਿਰ ਵਿੱਚ ਭਾਗ ਲੈਣ ਵਾਲੇ ਬੱਚਿਆਂ ਲਈ 131 ਵੱਡੇ ਇਨਾਮ ਕੱਢੇ ਗਏ
______________
ਬੱਚਿਆਂ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ ਲਿਖਣ ਭਗਤੀ ਦਾ ਇਨਾਮ ਵੰਡ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਮਿਤੀ 8 ਅਪ੍ਰੈਲ 2023 ਰਾਤ 6 ਤੋਂ 8 ਵਜੇ ਤੱਕ ਹੋਇਆ ।
ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਅਤੇ ਐਮ.ਡੀ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲਿਖਣ ਭਗਤੀ ਲਹਿਰ ਦਾ ਪੂਰੇ ਭਾਰਤ ਵਿੱਚ ਬੱਚਿਆਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿੱਚ ਉਮਰ ਮੁਤਾਬਕ ਕਾਪੀਆਂ ਉੱਤੇ ਵਾਹਿਗੁਰੂ ਸ਼ਬਦ ਲਿਖਣਾ ਤੇ ਜਪਣਾ ਸੀ ਜਿਸ ਵਿੱਚ ਛੋਟੇ ਬੱਚਿਆਂ ਤੋਂ ਇਲਾਵਾ 90 ਸਾਲ ਤੱਕ ਦੇ ਬਜ਼ੁਰਗਾਂ ਨੇ ਭਾਗ ਲਿਆ ।
ਸਾਰਿਆਂ ਦੇ ਉਤਸ਼ਾਹ ਲਈ ਛੋਟਾ ਇਨਾਮ ਹਰੇਕ ਨੂੰ ਦਿੱਤਾ ਇਸ ਤੋਂ ਇਲਾਵਾ 131 ਵੱਡੇ ਇਨਾਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਵਿਖੇ ਸੰਗਤਾਂ ਦੀ ਹਜੂਰੀ ਵਿੱਚ ਇਨਾਮ ਕੱਢੇ ਗਏ ਜਿਸ ਵਿਚ ਬੱਚਿਆਂ ਦੀ ਪੜ੍ਹਾਈ ਲਈ ਇੱਕ -ਇੱਕ ਲੱਖ ਦੀਆਂ 5 ਐਫ ਡੀਆਂ ਤੋਂ ਇਲਾਵਾ 3 ਐਕਟਿਵਾ, 10 ਐਲ ਈ ਡੀ, 13 ਹਾਰਮੋਨੀਅਮ ਤੇ 100 ਸਾਈਕਲ ਕੱਢੇ ਗਏ । ਉਹਨਾਂ ਬੱਚਿਆਂ ਨੂੰ ਚਾਂਦੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਬੱਚਿਆਂ ਤੇ ਬਜ਼ੁਰਗਾਂ ਨੇ ਆਪਣੇ ਸਿਲੇਬਸ ਤੋਂ ਇਲਾਵਾ ਸੁੰਦਰ ਲਿਖਾਈ ਤੇ ਵਾਹਿਗੁਰੂ ਸ਼ਬਦ ਲਿਖਿਆ । ਇਸ ਸਮਾਗਮ ਨੂੰ ਸੰਗਤਾਂ ਨੇ ਘਰਾਂ ਵਿੱਚ ਬੈਠ ਕੇ ਲਾਈਵ ਚੈਨਲਾਂ ਰਾਹੀਂ ਅਨੰਦ ਮਾਣਿਆ ।
ਇਸ ਸਮਾਗਮ ਵਿੱਚ ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ, ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਤੋਂ ਭਾਈ ਅਮਨਦੀਪ ਸਿੰਘ, ਕੈਬਿਨੇਟ ਮੰਤਰੀ ਡਾ.ਇੰਦਰਬੀਰ ਸਿੰਘ ਨਿਜ਼ਰ, ਬਾਬਾ ਹਰਮਿੰਦਰ ਸਿੰਘ ਜੀ ਕਰ ਸੇਵਾ ਵਾਲੇ, O.S.D. ਮਨਪ੍ਰੀਤ ਸਿੰਘ ਆਦਿ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ ਅਤੇ ਆਪਣੇ ਕਰ ਕਮਲਾਂ ਨਾਲ ਇਨਾਮਾਂ ਦੇ ਕੂਪਨ ਕੱਢਣ ਦੀ ਸੇਵਾ ਨਿਭਾਈ ।