ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਟਰੱਸਟ ਹੇਠ ਚੱਲ ਰਹੀਆਂ 3 ਗੁਰਦੁਆਰਾ ਸਾਹਿਬ ਦੀਆਂ ਕਾਰ ਸੇਵਾਵਾਂ

 1. ਗੁ: ਆਗਮਨ ਅਸਥਾਨ
ਬਾਬਾ ਦੀਪ ਸਿੰਘ ਜੀ, ਪਹੂਵਿੰਡ ਸਾਹਿਬ
ਸੰਚਾਲਕ :ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ
ਕਰਨਲ ਜੀ.ਐਸ.ਸੰਧੂ ਅਤੇ ਸਹਿਯੋਗੀ

2.  ਗੁ: ਜਨਮ ਅਤੇ ਸੇਵਾ ਭਗਤੀ ਅਸਥਾਨ
ਭਾਈ ਤਾਰੂ ਸਿੰਘ ਜੀ, ਪੂਹਲਾ ਸਾਹਿਬ
ਸੰਚਾਲਕ :ਲੋਕਲ ਗੁ: ਪ੍ਰਬੰਧਕ ਕਮੇਟੀ

3.  ਗੁ: ਗੁਰੂ ਨਾਨਕ ਦੇਵ ਜੀ,
ਚੋਂਕ ਜੈ ਸਿੰਘ,
ਸ੍ਰੀ ਅੰਮ੍ਰਿਤਸਰ
ਸਾਹਿਬ

ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਟਰੱਸਟ ਵੱਲੋਂ 3 ਗੁਰਦੁਆਰਾ ਸਾਹਿਬ ਜੀ ਦੀਆਂ ਹੋ ਚੁੱਕੀਆਂ ਸੰਪੂਰਨ ਕਾਰ ਸੇਵਾ

 1. ਗੁਰਦੁਆਰਾ ਬੀਬੀ ਕੌਲਾਂ ਜੀ
(ਕੌਲਸਰ ਸਾਹਿਬ),
ਸ੍ਰੀ ਅੰਮ੍ਰਿਤਸਰ ਸਾਹਿਬ 

2. ਗੁ: ਸਤਿਸੰਗ ਸਭਾ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ
ਬਜ਼ਾਰ ਲੁਹਾਰਾਂ, ਸ੍ਰੀ ਅੰਮ੍ਰਿਤਸਰ ਸਾਹਿਬ

3. ਗੁ:ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ੯ਵੀ ਮਕਬੂਲਪੁਰਾ,
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
ਇਸ਼ਨਾਨ ਘਰ ਅਤੇ ਬਾਥਰੂਮਾਂ ਦੀ ਸੇਵਾ

ਗੁ: ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪਹੂਵਿੰਡ ਸਾਹਿਬ (ਦੀਵਾਨ ਹਾਲ) , ਜਨਮ ਤੇ ਭਗਤੀ ਅਸਥਾਨ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਸਾਹਿਬ ਵਿਖੇ ਚੱਲ ਰਹੀ ਪੁਲ ਦੀ ਕਾਰ ਸੇਵਾ ਗੁਰੂ ਸਾਹਿਬ ਜੀ ਆਪ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਕੋਲੋਂ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਲੈ ਰਹੇ ਹਨ। 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗੁ: ਸ੍ਰੀ ਪਹੁਵਿੰਡ ਸਾਹਿਬ ਜੀ ਦੀਵਾਨ ਹਾਲ

_________________

ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ  ਗੁਰਦੁਆਰਾ ਸ੍ਰੀ ਪਹੂਵਿੰਡ ਸਾਹਿਬ ਜਿੱਥੇ ਹਰ ਮਾਈ ਭਾਈ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਖੁਸ਼ੀਆਂ ਨਾਲ ਭਰਦੇ ਹਨ। ਸੰਗਤਾਂ ਦੇ ਵੱਧਦੇ ਹੋਏ ਇਕੱਠ ਨੂੰ ਮੁੱਖ ਰੱਖਦੇ ਹੋਏ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਤਕਰੀਬਨ 25000 ਸੰਗਤਾਂ ਦੇ ਇਕੱਠੇ ਬੈਠ ਕੇ ਕਥਾ ਕੀਰਤਨ ਦਾ ਆਨੰਦ ਲੈਣ ਲਈ 48000 ਗਜ ਵਿੱਚ 620 ਫੁੱਟ x160 ਫੁੱਟ ਵੱਡਾ ਦੀਵਾਨ ਹਾਲ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਹਰ ਪੱਖੋਂ ਆਪ ਜੀ ਦੀ ਅਸੀਸ ਦੀ ਲੋੜ ਹੈ। 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗੁ: ਜਨਮ ਅਸਥਾਨ ਭਾਈ ਤਾਰੂ ਸਿੰਘ ਜੀ (ਪਿੰਡ ਪੂਹਲਾ)

_________________

ਗੁਰੂਦਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਜਨਮ ਅਤੇ ਸੇਵਾ ਭਗਤੀ ਅਸਥਾਨ ਪਿੰਡ ਪੂਹਲਾ ਸਾਹਿਬ ਜੀ ਦੇ ਅਸਥਾਨ ਦੀ ਕਾਰ ਸੇਵਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਗੁਰੁਦਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਵਾਸਤੇ ਡਰੇਨ ਉੱਤੇ ਤਕਰੀਬਨ ਦੋ ਕਰੋੜ ਦੀ ਲਾਗਤ ਨਾਲ ਪੁੱਲ ਅਤੇ ਸੜਕ ਬਣਾਉਣ ਦੀ ਸੇਵਾ ਚੱਲ ਰਹੀ ਹੈ। ਇਹ ਸਾਰੀਆਂ ਸੇਵਾਵਾਂ ਦੀ ਦੇਖਭਾਲ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਹਰ ਪਲ ਹਰ ਘਰੀ ਆਪ ਜੀ ਦੇ ਅਸੀਸ ਦੀ ਲੋੜ ਹੈ। 

 

 

 

 

 

 

 

 

 

 

 

 

 

 

 

 

 

 

 

 

                 ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ (ਕਾਰ-ਸੇਵਾ)

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ 200 ਕਮਰਿਆਂ ਦੀ ਨਵੀਂ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ।  ਭਾਈ ਸਾਹਿਬ ਜੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਈਆਂ ਸੰਗਤਾਂ ਲਈ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 200 ਏ.ਸੀ ਕਮਰਿਆਂ ਦੀ ਨਵੀਂ ਸਰਾਂ ਦਾ ਨੀਂਹ ਪੱਥਰ ਸਿੰਘ ਸਾਹਿਬ ਅਤੇ ਸੰਤ ਮਹਾਪੁਰਸ਼ਾਂ ਵਲੋਂ ਰੱਖਿਆ ਗਿਆ। ਭਾਈ ਸਾਹਿਬ ਜੀ ਵਲੋਂ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਜੋ ਕਿ 1700  ਗਜ ਜਿਸ ਵਿਚ 200 ਏ.ਸੀ ਕਮਰਿਆਂ ਤੋਂ ਇਲਾਵਾ ਸੰਗਤਾਂ ਦੇ ਜਪ-ਤਪ ਲਈ ਵਿਸ਼ੇਸ਼ ਕਮਰੇ ਵੀ ਤਿਆਰ ਕੀਤੇ ਜਾਣਗੇ । ਇਸ ਤੋਂ ਇਲਾਵਾ ਫੁੱਲਾਂ ਬੂਟਿਆਂ ਨਾਲ ਸ਼ੁਸ਼ੋਬਿਤ ਪਾਰਕ, ਕਾਰ ਅਤੇ ਹੋਰ ਗੱਡੀਆਂ ਲਈ ਪਾਰਕਿੰਗ ਹੋਵੇਗੀ। ਇਸ ਸਰਾਂ ਦੀ ਦੇਖ ਰੇਖ ਭਾਈ ਅਮਰਜੀਤ ਸਿੰਘ  ਸਿਲਕੀ ਅਤੇ ਓਹਨਾ ਦੇ ਸਹਿਯੋਗੀਆਂ ਨੂੰ ਸੌਂਪੀ ਗਈ ਹੈ । ਇਸ ਮੌਕੇ ਵਿਸ਼ੇਸ਼ ਤੋਰ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੇ ਹਾਜਰੀ ਭਰੀ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਾਹਰੋਂ ਆਈਆਂ ਸੰਗਤਾਂ ਦੀ ਸੇਵਾ ਕਰਨ ਵਾਲੇ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਮਿਲਦੀਆਂ ਹਨ। ਭਾਈ ਸਾਹਿਬ ਜੀ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਦੇ ਪਾਤਰ ਹਨ ।

Kar Sewa

 

____________                             

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਵਿਧਵਾ ਬੀਬੀਆਂ ਦੀ ਭਲਾਈ ਲਈ ਅਤੇ ਸਮਾਜ ਦੀ ਭਲਾਈ ਲਈ ਕਾਰਜ਼ ਕੀਤੇ ਜਾ ਰਹੇ ਹਨ ਉਥੇ ਸਿੱਖ ਪੰਥ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਦੇ ਮਹਾਨ ਕਾਰਜ਼ ਦੀ ਸੇਵਾ ਵੀ ਸਤਿਗੁਰੂ ਜੀ ਟਰੱਸਟ ਦੇ ਸਿਰ ਤੇ ਹੱਥ ਰੱਖ ਕੇ ਲੈ ਰਹੇ ਹਨ।

ਕਾਰ ਸੇਵਾ ਅਧੀਨ ਹੀ ਟਰੱਸਟ ਨੇ ਮਹਾਨ ਤਪੱਸਵੀ , ਮਹਾਨ ਯੋਧੇ , ਜਪੀ -ਤਪੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿੰਨਾਂ ਦੇ ਆਗਮਨ ਅਸਥਾਨ ਗੁ: ਸ੍ਰੀ ਪਹੁਵਿੰਡ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਨ 2001 ਵਿੱਚ ਕਾਰ ਸੇਵਾ ਅਰੰਭ ਕੀਤੀ ਅਤੇ ਹੁਣ ਤੱਕ ਵੱਡਾ ਦੀਵਾਨ ਹਾਲ, ਵੱਡਾ ਲੰਗਰ ਹਾਲ, ਸੁਖਆਸਨ ਅਸਥਾਨ, ਫੁੱਲਾਂ ਨਾਲ ਲੱਦਿਆ ਬਗੀਚਾ, ਵੱਡੀ ਕਾਰ ਸਕੂਟਰ ਪਾਰਕਿੰਗ, ਸਰੋਵਰ, ਸਕੂਲ ਆਦਿ ਦੀ ਸੇਵਾ ਮੁਕੰਮਲ ਹੋ ਚੱਕੀ ਹੈ ਅਤੇ ਇਸੇ ਅਸਥਾਨ ਤੇ ਸਰਾਂ ਅਤੇ ਹੋਰ ਸੇਵਾਵਾਂ ਵੀ ਜੋਰ ਸ਼ੋਰ ਨਾਲ ਜਾਰੀ ਹਨ।

ਸਾਧ ਸੰਗਤ ਜੀ ਦੀ ਬੇਅੰਤ ਬਖਸ਼ਿਸ਼ , ਬੇਅੰਤ ਕਿਰਪਾ ਸਕਦਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੇ ਸਿਰ ਤੇ ‘ਹੱਥ ਰੱਖ ਕੇ ਇਸ ਸੇਵਾ ਨੂੰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਜੋ ਚਾਰ ਚੰਨ ਲਗਾਏ ਉਸ ਬਾਰੇ ਇਸ ਰਸਨਾਂ ਨਾਲ ਕਹਿਣਾ ਬੜਾ ਕਠਿਨ ਹੈ । ਬਾਬਾ ਦੀਪ ਸਿੰਘ ਜੀ ਸਿੱਖ ਧਰਮ ਦੇ ਉਹ ਮਹਾਨ ਯੋਧੇ ਅਤੇ ਬ੍ਰਹਮ ਗਿਆਨੀ ਹੋਏ ਹਨ ਜਿੰਨ੍ਹਾਂ ਦੀ ਭਗਤੀ ਅਤੇ ਸ਼ਕਤੀ ਦੀ ਮਿਸਾਲ ਕਿਧਰੋਂ ਵੀ ਨਹੀਂ ਮਿਲ ਸਕਦੀ । ਸਾਰੀ ਧਰਤੀ ‘ਤੇ ਉਹ ਇਕੋ ਹੀ ਸੂਰਮੇ ਹਨ ਜਿੰਨ੍ਹਾਂ ਨੇ ਆਪਣੇ ਸੀਸ ਨੂੰ ਤਲੀ ਉੱਪਰ ਧਰ ਕੇ ਸਮੇਂ ਦੇ ਹੁਕਮਰਾਨ ਮੁਸਲਮਾਨ ਹਾਕਮਾਂ ਨਾਲ ਟੱਕਰ ਲਈ ਅਤੇ ਆਪਣੇ ਗੁਰੂ ਦੇ ਪਾਵਨ ਪਵਿੱਤਰ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਅਜਾਦ ਕਰਵਾਇਆ (ਬੇਅਦਬੀ ਹੋਣ ਤੋਂ ਰੋਕਿਆ) ।

ਬਾਬਾ ਜੀ ਇਸ ਪਹੂਵਿੰਡ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪਿਤਾ ਭਾਈ ਭਗਤੂ ਜੀ ਅਤੇ ਮਾਤਾ ਜਿਉਣੀ ਜੀ ਦੀ ਗੋਦ ਵਿੱਚ ਖੇਡੇ , ਵੱਡੇ ਹੋਏ ਅਤੇ ਇੱਥੋ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਗਏ ਅਤੇ ਉੱਥੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਦੀਪਾ ਤੋਂ ਦੀਪ ਸਿੰਘ ਜੀ ਸਜੇ ਅਤੇ ਆਪਣੀ ਸਾਰੀ ਜ਼ਿੰਦਗੀ ਗੁਰੂ ਲੇਖੇ ਲਗਾ ਦਿੱਤੀ । ਬਾਬਾ ਜੀ ਦੇ ਚਰਨਾਂ ਨਾਲ ਪਿਆਰ ਅਤੇ ਭਾਵਨਾਂ ਕਰਕੇ ਭਾਈ ਗੁਰਇਕਬਾਲ ਸਿੰਘ ਜੀ ਦੀ ਇਹ ਇੱਛਾ ਸੀ ਕਿ ਇਸ ਮਹਾਨ ਯੋਧੇ , ਮਹਾਂਨ ਤਪੱਸਵੀ ਅਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਹੁਤ ਸੁੰਦਰ ਰੂਪ ਵਿੱਚ ਬਣੇ। ਗੁਰੂ ਪਿਆਰਿਓ ! ਇਸੇ ਮੰਤਵ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ , ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਵਿਖੇ ਗੁਰਦੁਆਰਾ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਅਤੇ ਦੀਵਾਨ ਹਾਲ ਪਹਿਲਾਂ ਨਾਲੋਂ ਕਾਫੀ ਵੱਡਾ ਕੀਤਾ ਗਿਆ ਅਤੇ ਸੁੰਦਰ ਮੀਨਾਕਾਰੀ ਅਤੇ ਸ਼ੀਸ਼ਿਆਂ ਨਾਲ ਸਜਾਇਆ ਗਿਆ , ਜਿੱਥੇ ਕਿ ਪਹਿਲਾਂ ਤਕਰੀਬਨ 200-250 ਸਰੀਰਾਂ ਦੇ ਬੈਠਣ ਲਈ ਜਗ੍ਹਾ ਹੁੰਦੀ ਸੀ, ਹੁਣ ਇਹ ਹਾਲ ਤਕਰੀਬਨ 2000 ਸੰਗਤਾਂ ਦੇ ਬੈਠਣ ਵਾਸਤੇ ਬਣਾ ਦਿੱਤਾ ਗਿਆ ਹੈ । ਜਿਸ ਵਿੱਚ ਗੁਰਬਾਣੀ ਲਿਖੀਆਂ ਸੁੰਦਰ ਸੰਗਮਰਮਰ ਦੀਆਂ ਟਾਇਲਾਂ ਅਤੇ ਸੋਨੇ ਦੀ ਪਾਲਕੀ ਸੁਸ਼ੋਭਿਤ ਕਰਵਾਈ ਗਈ ।

ਗੁਰੂ ਸਾਹਿਬ ਜੀ ਦੇ ਸੁਖ-ਆਸਣ ਵਾਲਾ ਕਮਰਾ ਜਿਸ ਵਿੱਚ ਸੋਨੇ ਦੇ ਦਰਵਾਜ਼ੇ , ਸੋਨੇ ਦੀਆਂ ਬਾਰੀਆਂ, ਸੋਨੇ ਵਿੱਚ ਹੀ ਲਿਖੀਆਂ ਗਈਆਂ ਗੁਰਬਾਣੀ ਦੀਆਂ ਪੰਕਤੀਆਂ Golden ਸ਼ੀਸ਼ੇ ਵਿੱਚ ਕੀਤੀ ਗਈ ਮੀਨਾਂਕਾਰੀ ਅਤੇ ਸੁੰਦਰ ਪਲੰਘ ਸੁਸ਼ੋਭਿਤ ਕਰਵਾਇਆ ਗਿਆ ਅਤੇ ਇਹ ਸਭ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੀ ਹੋਇਆ । ਇਸ ਤੋਂ ਇਲਾਵਾ ਹੋਰ ਕਈ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਲਈ ਹੈ ਜਿਵੇ ਕਿ ਗੁ: ਸਤਿਸੰਗ ਸਭਾ, ਛੋਟੀ ਸ਼ਹੀਦਾਂ ਬਾਜ਼ਾਰ ਲੁਹਾਰਾਂ, ਗੁ: ਗੁਰੂ ਨਾਨਕ ਸੇਵਕ ਸਭਾ, ਚੌਕ ਜੈ ਸਿੰਘ, ਗੁ: ਭਾਈ ਤਾਰੂ ਸਿੰਘ ਜੀ ਸ਼ਹੀਦ, ਪਿੰਡ ਪੂਹਲਾ ਸਾਹਿਬ।

 

 

Photos