Free Computer Courses

_____________

ਬੀਬੀ ਕੌਲ਼ਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਲੋੜਵੰਦ ਬੱਚੀਆਂ ਨੂੰ ਕੰਪਿਊਟਰ ਦੀ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਕੰਪਿਊਟਰ ਦਾ ਬੇਸਿਕ ਕੋਰਸ 6 ਮਹੀਨੇ ਦਾ ਕਰਵਾਇਆ ਜਾਂਦਾ ਹੈ।

ਸਤਿਗੁਰੂ ਜੀ ਦੀ ਕਿਰਪਾ ਸਦਕਾ ਜਿਸ ਦੇ ਹੁਣ ਤੱਕ ਇਸ ਦੇ 29 ਬੈਚ ਲੱਗਭਗ 1530 ਲੜਕੀਆਂ ਸਿੱਖਿਆ ਪ੍ਰਾਪਤ ਕਰ ਚੁੱਕੀਆਂ ਹਨ। ਬੱਚੀਆਂ ਪਾਸੋਂ ਕੋਈ ਵੀ ਐਡਮੀਸ਼ਨ ਫੀਸ, ਜਾਂ ਮਹੀਨੇ ਵਾਰੀ ਜਾਂ ਕਿਸੇ ਕਿਸਮ ਦਾ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ ਹੈ।

(ਇਸ ਕੋਰਸ ਵਾਸਤੇ ਫਾਰਮ ਹਰ ਸਾਲ ਮਾਰਚ ਅਤੇ ਅਕਤੂਬਰ ਦੇ ਮਹੀਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਭਰੇ ਜਾਂਦੇ ਹਨ)ਇਸ ਕੋਰਸ ਰਾਹੀਂ ਸੁਚੱਜੇ ਅਧਿਆਪਕਾਂ ਵੱਲੋਂ ਇਹਨਾਂ ਲੜਕੀਆਂ ਨੂੰ ਆਧੁਨਿਕ ਯੁਗ ਦੇ ਨਾਲ ਨਾਲ ਚਲਾਉਣ ਲਈ ਕੰਪਿਊਟਰ ਦਾ ਇਹ ਪੂਰਾ ਬੇਸਿਕ ਕੋਰਸ ਕਰਵਾਇਆ ਜਾਂਦਾ ਹੈ।ਕੋਰਸ ਕਰ ਚੱਕੀਆਂ ਕਈ ਲੜਕੀਆਂ ਹੁਣ ਤੱਕ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਨਾਲ ਕੰਮ ਕਰ ਰਹੀਆਂ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀਆਂ ਹਨ। 

ਸੰਸਥਾ ਵੱਲੋਂ ਕਰਵਾਏ ਜਾ ਰਹੇ ਇਸ ਕੋਰਸ ਨਾਲ ਤਿਆਰ ਹੋਈਆਂ ਲੜਕੀਆਂ ਨੂੰ ਵੱਖ ਵੱਖ ਹਸਪਤਾਲਾਂ, ਫਰਮਾਂ ਅਤੇ ਹੋਰ ਪ੍ਰਾਈਵੇਟ ਸੈਕਟਰ ਵਿੱਚ ਕੰਪਿਊਟਰ ਜ਼ੋਬ ਆਰਾਮ ਨਾਲ ਮਿਲ ਰਹੀ ਹੈ ਕਿਉ ਕਿ ਅਧਿਆਪਕਾਂ ਵੱਲੋਂ ਕੋਰਸ ਕਰ ਰਹੀਆਂ ਲੜਕੀਆਂ ਨੂੰ ਸਿਰਫ ਕੰਪਿਊਟਰ ਦੀ ਪੜਾਈ ਹੀ ਨਹੀਂ ਕਰਵਾਈ ਜਾ ਰਹੀ ਸਗੋ ਅਤਿ ਆਧੁਨਿਕ ਕੰਪਿਊਟਰਾਂ ਤੇ ਬਕਾਇਦਾ ਪ੍ਰੈਕਟੀਕਲੀ ਤਿਆਰ ਕੀਤਾ ਜਾਂਦਾ ਹੈ।

6 ਮਹੀਨੇ ਦੇ ਬੇਸਿਕ ਕੋਰਸ ਤੋਂ ਬਾਅਦ ਡਿਜਾਇੰਨਿੰਗ ਦਾ D.T.P ਕੋਰਸ ਵੀ ਕਰਵਾਇਆ ਜਾਂਦਾ ਹੈ। ਜਿਸ ਵਿੱਚ ਫੋਟੋ ਸ਼ਾਪ, ਕੋਰਲ ਅਤੇ ਪੇਜਮੇਕਰ ਦਾ ਪੂਰਾ ਕੋਰਸ ਕਰਵਾਇਆ ਜਾਂਦਾ ਹੈ ਤਾਂ ਕਿ ਇਹ ਬੱਚੀਆਂ ਜਿੰਦਗੀ ਵਿੱਚ ਕਾਮਯਾਬ ਹੋਣ ਲਈ ਚੰਗੇ ਹੁਨਰ ਨੂੰ ਆਪਣੇ ਹੱਥ ਵਿੱਚ ਲੈ ਸਕਣ।

ਗਰੀਬ ਪਰਿਵਾਰ ਨਾਲ ਸਬੰਧਤ ਜਾਂ ਪਿਤਾ ਦੇ ਸਾਏ ਦੀ ਅਣਹੋਂਦ ਵਿੱਚ ਇਹਨਾਂ ਲੜਕੀਆਂ ਨੇ ਇਸ ਕੋਰਸ ਰਾਹੀਂ ਆਪਣੇ ਹੱਥਾ ਵਿੱਚ ਐਸੇ ਹੁਨਰ ਦੀ ਪਕੜ ਕਰ ਲਈ ਹੈ ਕਿ ਭਵਿੱਖ ਵਿੱਚ ਇਹਨਾਂ ਨੂੰ ਕਿਸੇ ਦੇ ਹੱਥਾ ਵੱਲ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਆਪਣੇ ਨਾਲ ਨਾਲ ਆਪਣੇ ਵਰਗੀਆਂ ਜ਼ਰੂਰਤਮੰਦ ਲੜਕੀਆਂ ਨੂੰ ਵੀ ਸਮਾਜ਼ ਵਿੱਚ ਇੱਜਤ ਨਾਲ ਖੜੀਆਂ ਕਰ ਸਕਦੀਆਂ ਹਨ।

Contact Form