ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ

 

                                                              ਜੋ ਜੀਅ ਆਵੇ ਸੋ ਰਾਜੀ ਜਾਵੇ

 

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿੱਚ ਕਿਸੇ ਜਾਤ-ਪਾਤ ਅਤੇ ਭੇਦ-ਭਾਵ ਦੇ ਵਿਤਕਰੇ ਬਿਨਾਂ ਗਰੀਬ ਅਤੇ ਦੁਖੀ ਮਰੀਜ਼ਾਂ ਦੇ ਇਲਾਜ ਦੀਆਂ ਸਾਰੀਆਂ ਸੇਵਾਵਾਂ Highly Qualified, MD, Ms, MBBS ਡਾਕਟਰਾਂ ਰਾਹੀਂ ਅਤੇ ਆਧੁਨਿਕ ਬਹੁ-ਤਕਨੀਕੀ Imported ਮਸ਼ੀਨਾਂ ਰਾਹੀਂ ਸਿਰਫ ਲਾਗਤ ਮਾਤਰ ਖਰਚੇ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ ।
ਕੇਵਲ 10/- ਰੁਪਏ ਦੀ ਪਰਚੀ ਨਾਲ Gen, Medicine, Heart, Ortho, Ent, Skin, Physiotherapy, Psychiatry, Gynecologist ਅਤੇ Dental ਦੇ ਡਾਕਟਰਾਂ ਕੋਲੋ ਚੈੱਕ ਕਰਵਾ ਕੇ ਨਾਲ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ।

ਅੱਖਾਂ ਦਾ ਪੂਰੀ ਤਰ੍ਹਾਂ ਚੈੱਕਅਪ ਸਿਰਫ 20/- ਰੁਪਏ ਦੀ ਪਰਚੀ (7 ਦਿਨ ਦੀ ਦਵਾਈ ਸਮੇਤ) ਬਣਵਾ ਕੇ ਕਰਵਾਇਆ ਜਾ ਸਕਦਾ ਹੈ । ਅੱਖਾਂ ਦੇ ਮੋਤੀਏ ਦਾ ਅਪ੍ਰੈਸ਼ਨ ਆਧੁਨਿਕ Imported ਮਸ਼ੀਨਾਂ ਰਾਹੀਂ Indian/Imported Lens ਅਤੇ Foldable Lens ਲਗਾ ਕੇ ਮਾਤਰ 3500/13000 ਰੁਪਇਆ ਵਿੱਚ ਕੀਤਾ ਜਾਂਦਾ ਹੈ ਜਿਹੜਾ ਕਿ ਆਮ ਹਸਪਤਾਲ ਵਿੱਚ 8000 ਤੋਂ 50,000 ਰੁਪਇਆਂ ਵਿੱਚ ਹੁੰਦਾ ਹੈ । ਇਥੇ ਬੱਚਿਆਂ ਦਾ ਟੀਕਾਕਰਨ ਮੁਫਤ ਕੀਤਾ ਜਾਂਦਾ ਹੈ ।

ਇਸੇ ਹੀ ਤਰ੍ਹਾਂ  Digital X-Ray-100/- ਰੁਪਇਆਂ ਵਿੱਚ,  ECG-30/- ਰੁਪਇਆਂ ਵਿੱਚ Ultra Sound-250/- ਰੁਪਇਆਂ ਵਿੱਚ Echo-750  ਰੁਪਇਆਂ ਵਿੱਚ ਅਤੇ ਹੋਰ ਹਰ ਤਰਾਂ ਦੇ ਲੈਬੋਰਟਰੀ ਟੈਸਟ , ਦੰਦਾਂ ਦਾ ਹਰ ਤਰ੍ਹਾਂ ਦਾ ਇਲਾਜ ਸਿਰਫ ਲਾਗਤ ਮਾਤਰ ਖਰਚੇ ਨਾਲ ਕੀਤਾ ਜਾਂਦਾ ਹੈ । ਤਕਰੀਬਨ 850-900 ਮਰੀਜ ਗੁਰੂ ਦੀ ਕਿਰਪਾ ਸਦਕਾ ਰੋਜ਼ਾਨਾਂ ਲਾਭ  ਲੈ ਰਹੇ ਹਨ।

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੰਮ੍ਰਿਤਸਰ ਸਾਹਿਬ ਵਿੱਚ ਇਹ ਪਹਿਲਾ ਹਸਪਤਾਲ ਹੈ ਜਿੱਥੇ ਕਿ ਹਰ ਰੋਜ਼ ਇੱਕ ਟਾਈਮ ਮਰੀਜ਼ ਨੂੰ ਚਾਹ ਵੀ ਛਕਾਈ ਜਾਂਦੀ ਹੈ ਅਤੇ ਪੀਣ ਵਾਲਾ ਪਾਣੀ ਮਰੀਜ਼ਾਂ ਦੇ ਪਾਸ ਪਹੁੰਚਦਾ ਹੈ । ਹਸਪਤਾਲ ਵਿੱਚ ਆਇਆ ਹਰ ਵਿਅਕਤੀ ਮਸ਼ੀਨ ਦੁਆਰਾ ਆਪਣੇ ਜੋੜੇ ਪਾਲਿਸ਼ ਕਰਨ ਦੀ ਸੁਵਿਧਾ ਵੀ ਲੈਦਾ ਹੈ ਅਤੇ ਬਜ਼ੁਰਗ ਵਿਅਕਤੀ , ਅਮਰੀਕਾ ਤੋਂ ਆਈਆਂ ਮਸ਼ੀਨਾਂ ਰਾਹੀਂ ਲੱਤਾਂ ਘੁੱਟਣ ਦਾ, ਅੱਡੀਆਂ ਘੁੱਟਣ ਦਾ ਅਤੇ ਪਿੰਨੀਆਂ ਘੁੱਟਣ ਦਾ ਬਿਲਕੁਲ ਫ੍ਰੀ ਲਾਭ ਲੈਦੇ ਹਨ ।

ਬੀਬੀ ਕੌਲਾਂ ਜੀ ਚੇਰੀਟੇਬਲ ਹਸਪਤਾਲ ਵਿੱਚ ਇਲਾਜ ਕਰ ਰਹੇ ਡਾਕਟਰ Highly Qualified ਹਨ । ਕਿਸੇ ਡਾਕਟਰ ਦੀ ਤਨਖਾਹ 35000 ਹੈ ਕਿਸੇ ਦੀ 45000 ਅਤੇ ਕਿਸੇ ਦੀ 1 ਲੱਖ ਤੱਕ ਹੈ, ਭਾਵ ਕਿ  ਗੁਰੂ ਸਾਹਿਬ ਜੀ ਦੀ ਮਹਿਰ ਨਾਲ ਚੰਗੇ ਡਾਕਟਰਾਂ ਰਾਹੀਂ ਚੰਗੀ ਮਸ਼ੀਨਰੀ ਰਾਹੀਂ ਕੇਵਲ 10/- ਰੁਪਏ ਵਿੱਚ ਇਲਾਜ ਹੋ ਰਿਹਾ ਹੈ ।

ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੀ ਸੇਵਾ ਭਾਈ ਸਾਹਿਬ ਜੀ ਵੱਲੋਂ  ਭਾਈ ਹਰਵਿੰਦਰ ਪਾਲ ਸਿੰਘ ‘ਲਿਟਲ ਵੀਰ ਜੀ’ ਅਤੇ ਸਹਿਯੋਗੀਆਂ ਨੂੰ ਸੌਪੀ ਗਈ ਹੈ ਜਿੰਨਾਂ ਦਾ ਸੰਪਰਕ ਨੰਬਰ 09779599990, 98765-25865 ਹੈ।

Gallery