ਬਾਬਾ ਦੀਪ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਚੈਰੀਟੇਬਲ ਹਸਪਤਾਲ

 

ਇਹ ਹਸਪਤਾਲ ਬਾਬਾ ਦੀਪ ਸਿੰਘ ਕਲੌਨੀ, ਅੰਦਰਵਾਰ ਚਾਟੀਵਿੰਡ ਗੇਟ, ਸ੍ਰੀ ਅੰਮ੍ਰਿਤਸਰ ਵਿਖੇ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਖੁਲਦਾ ਹੈ। ਇੱਥੇ 10/- ਰੁਪਏ ਦੀ ਪਰਚੀ ਨਾਲ ਡਾਕਟਰਾਂ ਵੱਲੋਂ ਚੈਕ ਕਰ ਕੇ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ। ਰੋਜ਼ਾਨਾ ਤਕਰੀਬਨ 300 ਮਰੀਜ਼ ਲਾਭ ਲੈ ਰਹੇ ਹਨ ਜੀ। ਇਹ ਹਸਪਤਾਲ ਮੌਜੂਦਾ ਮਹਾਂਪੁਰਸ਼ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਵਾਲਿਆਂ ਦੀ ਪ੍ਰੇਰਨਾ ਸਦਕਾ ਖੋਲਿਆ ਗਿਆ ਹੈ ਅਤੇ ਮਾਤਾ ਗਿਆਨ ਕੌਰ ਜੀ ਦੀ ਅਸੀਸ ਨਾਲ ਚੱਲ ਰਿਹਾ ਹੈ।

ਜਿਸ ਵਿੱਚ ਡਾ. ਕੁਲਦੀਪ ਸਿੰਘ ਜੀ ਸੱਲੋ ਅਤੇ ਡਾ. ਕੁਲਤਾਰ ਸਿੰਘ ਜੀ ਦਾ ਬਹੁਤ ਸਹਿਯੋਗ ਹੈ ਜੀ। ਸੰਪਰਕ ਨੰਬਰ :- 098156-85510