ਅੰਮ੍ਰਿਤ ਸੰਚਾਰ

ਅੰਮ੍ਰਿਤ ਛਕੋ , ਸਿੰਘ ਸਜੋ, ਗੁਰੂ ਵਾਲੇ ਬਣੋ ” ਵਾਹਿਗੁਰੂ ਵਾਹਿਗੁਰੂ ਜਪੋ” “ਅੰਮ੍ਰਿਤ ਵੇਲਾ ਬਨਾਉ”।
ਅਸੀਸ ਬਖਸ਼ਣਾ ਜੀ

ਬਾਦਸ਼ਾਹ ਦਰਵੇਸ਼ ਸ਼ਾਹਿ ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਸਾਹਿਬ-ਏ-ਕਮਾਲ “ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ” ਜਿੰਨ੍ਹਾਂ ਦੀ ਸਾਰੇ ਸੰਸਾਰ ਉੱਪਰ ਮਹਾਨ ਬਖਸ਼ਿਸ਼ , ਕ੍ਰਿਪਾ ਅਤੇ ਬੇਅੰਤ ਰਹਿਮਤਾਂ ਹਨ ।

ਸਿੱਖ ਪੰਥ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਰੂਪ ਵਿੱਚ ਜੋ ਬਖਸ਼ਿਸ਼ ਕੀਤੀ ਹੈ ਉਸ ਬਾਰੇ ਸਾਰਾ ਸਿੱਖ ਪੰਥ ਗੁਰੂ ਸਾਹਿਬ ਜੀ ਦੀ ਦੇਣ ਨਹੀਂ ਦੇ ਸਕਦਾ,ਕਿਉਂਕਿ ਦਸਮ ਪਿਤਾ ਜੀ ਨੇ 13 ਅਪ੍ਰੈਲ ਸੰਨ 1699 ਈ: ਨੂੰ ਖੰਡੇ ਬਾਟੇ ਦੀ ਦਾਤ ਦੇ ਕੇ ਇਸ ਪੰਥ ਨੂੰ ਸਦਾ ਲਈ ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਦਿੱਤਾ ਅਤੇ ਇਹ ਹੁਕਮ ਕੀਤਾ ਕਿ ਹਰ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨੇ।

ਸੋ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕੇ ਇਸ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ , ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਉਨ੍ਹਾਂ ਦੇ ਸਾਰੇ ਹੀ ਕੀਰਤਨੀ ਜੱਥੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਨਿਸ਼ਕਾਮਤਾ ਨਾਲ ਚਲਾ ਰਹੇ ਹਨ । ਸਤਿਗੁਰੂ ਜੀ ਆਪਣੀ ਕਿਰਪਾ ਸਦਕਾ ਭਾਈ ਸਾਹਿਬ ਜੀ ਕੋਲੋ ਪੰਜਾਬ ਦੇ ਕਈ ਸ਼ਹਿਰਾਂ , ਪਿੰਡਾਂ ਵਿੱਚ ਅਤੇ ਪੰਜਾਬ ਤੋਂ ਬਾਹਰ ਦਿੱਲੀ, ਹੈਦਰਾਬਾਦ , ਸੂਰਤ, ਗੁਜਰਾਤ, ਮੁੰਬਈ, ਪੂਨੇ, ਜੰਮੂ-ਕਸ਼ਮੀਰ, ਸ਼੍ਰੀ ਨਗਰ, ਨੰਤਨਵੇ (ਨੇੜੇ ਨੇਪਾਲ ਬਾਰਡਰ) ਆਦਿ ਅਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਜਿਵੇਂ ਅਮਰੀਕਾ, ਕੈਨੇਡਾ, ਇੰਗਲੈਡ, ਥਾਈਲੈਡ, ਸਿੰਘਾਪੁਰ, ਮਲੇਸ਼ੀਆ, ਹਾਂਗਕਾਂਗ ਆਦਿ ਜਾ ਕੇ ਸ਼ਬਦ ਕੀਰਤਨ ਇਸ ਅੰਮ੍ਰਿਤ ਸੰਚਾਰ ਦੀ ਲਹਿਰ ਦੀ ਸੇਵਾ ਲੈ ਰਹੇ ਹਨ । ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਰਾਹੀਂ ਸ਼ੁਕਰਾਨਾਂ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਗੁਰਇਕਬਾਲ ਸਿੰਘ ਜੀ ਦੇ ਜੱਥੇ ਪਾਸੋਂ ਅਤੇ ਹੋਰ ਆਪਣੇ ਸਾਰੇ ਕੀਰਤਨੀ ਜੱਥਿਆਂ ਪਾਸੋਂ ਅੱਜ ਤੱਕ ਤਕਰੀਬਨ ਇੱਕ ਲੱਖ ਬੱਤੀ ਹਜਾਰ (1,32,000) ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਵਾਲੇ ਬਣ ਗਏ ਹਨ ।

 

ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਅਰਦਾਸ ਕਰਨੀ ਕਿ ਜੋ ਇਹ ਅਧਿਆਤਮਕ ਰੂਪ ਵਿੱਚ ਭਾਈ ਸਾਹਿਬ ਜੀ ਦਾ ਜੱਥਾ ਅਤੇ ਉਨ੍ਹਾਂ ਦੇ ਸਾਰੇ ਕੀਰਤਨੀ ਜੱਥੇ ਨਿਸ਼ਕਾਮ ਸੇਵਾ ਕਰ ਰਹੇ ਹਨ , ਗੁਰੂ ਸਾਹਿਬ ਜੀ ਸਿਰ ਤੇ ਹੱਥ ਰੱਖ ਕੇ ਰਹਿੰਦੇ ਅਖੀਰਲੇ ਸੁਆਸਾਂ ਤੱਕ ਇਹ ਨਿਸ਼ਕਾਮ ਸੇਵਾ ਲੈਦੇ ਰਹਿਣ ਜੀ।

ਅੰਮ੍ਰਿਤ ਛਕੋ , ਸਿੰਘ ਸਜੋ, ਗੁਰੂ ਵਾਲੇ ਬਣੋ ” ਵਾਹਿਗੁਰੂ ਵਾਹਿਗੁਰੂ ਜਪੋ” “ਅੰਮ੍ਰਿਤ ਵੇਲਾ ਬਨਾਉ”।
ਅਸੀਸ ਬਖਸ਼ਣਾ ਜੀ

Gallery

  • ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਧੰਨ ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 274 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਕੰਠ, ਚੋਪਹਿਰਾ ਜਪ-ਤਪ ਸਮਾਗਮ ਅਤੇ ਅੰਮ੍ਰਿਤ ਸੰਚਾਰ ਮਿਤੀ 12 ਜੁਲਾਈ ਅਤੇ 14 ਜੁਲਾਈ ਨੂੰ ਗੁ: ਸ਼ਹੀਦ ਭਾਈ ਤਾਰੂ ਸਿੰਘ ਜੀ  (ਪੂਹਲਾ ਸਾਹਿਬ) ਵਿਖੇ ਕਰਵਾਇਆ ਗਿਆ ਜਿਸ ਵਿਚ 260 ਬੱਚਿਆਂ ਨੇ ਗੁਰਬਾਣੀ ਕੰਠ ਵਿਚ ਭਾਗ ਲਿਆ ਅਤੇ 46 ਪ੍ਰਾਣੀ ਗੁਰੂ ਵਾਲੇ ਬਣੇ ।
  • 30 ਜੂਨ 2019 ਦਿਨ ਐਤਵਾਰ ਨੂੰ ਗੁ: ਜਨਮ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ (ਪਹੂਵਿੰਡ ਸਾਹਿਬ) ਵਿਖੇ ਗੁਰੂ ਸਾਹਿਬ ਜੀ ਦੀ  ਅਪਾਰ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਚੋਪਹਿਰਾ ਜਪ-ਤਪ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ 32 ਪ੍ਰਾਣੀ ਅੰਮ੍ਰਿਤ ਸ਼ੱਕ ਕੇ ਗੁਰੂ ਵਾਲੇ ਬਣੇ।